ਫਗਵਾੜਾ (ਡਾ ਰਮਨ/ਅਜੇ ਕੋਛੜ) ਬੱਲਡ ਬੈਂਕ ਫਗਵਾੜਾ ਵਲੋ 134ਵੇ ਮਹੀਨਾਵਾਰ ਰਾਸ਼ਨ ਵੰਡਣ ਤਹਿਤ 71 ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਬੱਲਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਸੰਕਟ ਨੂੰ ਵੇਖਦਿਆਂ ੲਿਸ ਵਾਰ ਬੱਲਡ ਬੈਂਕ ਚ ਸਮਾਗਮ ਨਾ ਕਰਕੇ ਜ਼ਰੂਰਤਮੰਦਾਂ ਨੂੰ ਦੁਕਾਨਾ ਤੋ ਸਿੱਧਾ ਰਾਸ਼ਨ ਦੁਆਇਆ ਗਿਆ ਉਨ੍ਹਾਂ ਕਿਹਾ ਕਿ ਬੱਲਡ ਬੈਂਕ ਦੇ ਸਮਾਗਮਾਂ ਨੂੰ ਸਥਾੲੀ ਤੋਰ ਤੇ ਸਥਾਗਤ ਕਰ ਦਿੱਤਾ ਗਿਆ ਹੈ ਤਾ ਜੋ ਨੋਬਲ ਕਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ ੲਿਸ ਮੌਕੇ ਰਾਜਿੰਦਰ ਸਿੰਘ ਕੋਛੜ ਨੇ ਆਪਣੇ ਕਰ ਕਮਲਾਂ ਨਾਲ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ੲਿਸ ਮੌਕੇ ਰਮੇਸ ਗਾਬਾ , ਰਮੇਸ ਦੁੱਗਲ , ਐਨ ਆਰ ਆਈ ਸਤਪਾਲ , ਮਨੀਸ਼ ਬੱਤਰਾ , ਸ਼ਵੇਤਾ ਬੇਦੀ , ਦਲਜੀਤ ਚਾਨਾ , ਤਾਰਾ ਚੱਦ ਚੁੰਬਰ , ਸਤਪਾਲ ਵਰਮਾ, ਡਾ ਆਸ਼ੂਦੀਪ , ਸੋਨੀ ਦੁੱਗਲ ਆਦਿ ਮੌਜੂਦ ਸਨ