ਫਗਵਾੜਾ (ਡਾ ਰਮਨ/ਅਜੇ) ਬੰਸਤ ਸੁਹੇਲ ਪ੍ਰਕਾਸ਼ਨ, ਤਨੀਸ਼ਾ ਅਤੇ ਕਾਵਿ-ਸਾਸਤਰ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਮਿਲਣੀ ਅਤੇ ਪੁਸਤਕ ਰਿਲੀਜ ਸਮਾਗਮ ਸਥਾਨਕ ਕੇ-ਕੇ ਸਵੀਟ ਸਤਨਾਮਪੁਰਾ ਵਿੱਖੇ ਕਰਵਾਇਆ ਗਿਆ ਜਿੱਥੇ ਆਏ ਮਹਿਮਾਨਾਂ ਦਾ ਸਵਾਗਤ ਡਾ ਅਮਰਜੀਤ ਸਿੰਘ ਨੇ ਗਰਮਜੋਸ਼ੀ ਨਾਲ ਕੀਤਾ ਜਿਸਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਜਸਵੀਰ ਸਿੰਘ ਉੱਭੀ ਅਜਨੋਹਾ ਕੋਲੰਬੀਆ ਯੂਨੀਵਰਸਿਟੀ ( ਯੂ ਅੈਸ ੲੇ)ਚਰਨ ਸਿੰਘ ਕਨੈਡਾ, ਡਾ ਪ੍ਰੀਤਮ ਸਿੰਘ ਕੈਂਬੋ, ਅਤੇ ਡਾ ਜਗੀਰ ਕੌਰ ਨੂੰਰ ਸ਼ਾਮਿਲ ਸਨ ਪ੍ਰੋਗਰਾਮ ਦੀ ਅਰੰਭਤਾ ਪ੍ਰਿੰਸੀਪਲ ਰਾਮ ਕ੍ਰਿਸ਼ਨ ਨੇ ਜਸਵੀਰ ਸਿੰਘ ਅਜਨੋਹਾ ਦੀ ਪੁਸਤਕ ਨਾਇਕਤਵ: ੲਿਤਿਹਾਸਕ, ਰਾਜਨੀਤਕ ਅਤੇ ਸਭਿਆਚਾਰਕ ਦ੍ਰਿਸ਼ ਦੀ ਵਿਆਖਿਆ ਨਾਲ ਕੀਤੀ ਅਤੇ ਚਰਨ ਸਿੰਘ ਦੀ ਪੁਸਤਕ ਚਰਨ ਸਿੰਘ ਕਾਵਿ ਦ੍ਰਿਸ਼ਟੀ ਅਤੇ ਪਾਸਾਰ ਬਾਬਤ ਕਿਹਾ ਕਿ ੲਿਨ੍ਹਾਂ ਦੋਵਾਂ ਪੁਸਤਕਾਂ ਨੇ ਪੰਜਾਬੀ ਸਾਹਿਤ ਵਿੱਚ ਨਵੀ ਵਿਚਾਰਧਾਰਾ ਨੂੰ ਪੇਸ਼ ਕੀਤਾ ਹੈ ਬੁੱਧ ਸਿੰਘ ਨਡਾਲੌ ਨੇ ਅਪਣੀ ਨੇੜਤਾ ਜਸਵੀਰ ਸਿੰਘ ਅਜਨੋਹਾ ਨਾਲ ਦਰਸਾਉਂਦਿਆਂ ਦੱਸਿਆ ਕਿ ਨਾਇਕਤਵ ਨੂੰ ਜਿਸ ਤਰ੍ਹਾਂ ੲਿਸ ਪੁਸਤਕ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਉਹ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ ਸੋਨੂੰ ਸਮਰਾਏ ਨੇ ਦੱਸਿਆ ਕਿ ਚਰਨ ਸਿੰਘ ਕਾਵਿ ਦ੍ਰਿਸ਼ਟੀ ਅਤੇ ਪਾਸਾਰ ਦੀ ਵਿੱਧੀ ਵਿਸ਼ਵ ਵਿਆਪੀ ਹੈ ਪ੍ਰਧਾਨਗੀ ਮੰਡਲ ਵਿੱਚ ਜਗੀਰ ਸਿੰਘ ਨੇ ਕਿਹਾ ਕਿ ਬੰਸਤ ਸੁਹੇਲ ਪ੍ਰਕਾਸ਼ਨ, ਤਨੀਸ਼ਾ ਅਤੇ ਕਾਵਿ-ਸਾਸਤਰ ਨੇ ਪਿਛਲੇ ਲੰਬੇ ਸਮੇਂ ਤੋਂ ਆਪਣੀ ਮਿਹਨਤ, ਸੁਹਿਰਦਤਾ ਅਤੇ ਦ੍ਰਿੜਤਾ ਨਾਲ ਸਾਹਿਤ ਦੀ ਸੇਵਾ ਕੀਤੀ ਹੈ ਜਸਵੀਰ ਸਿੰਘ ਉੱਭੀ ਨੇ ਆਪਣੇ ਤਜਰਬੇ ਸਾਂਝੇ ਕੀਤੇ ਚਰਨ ਸਿੰਘ ਲੇਖਕ ਨੇ ਦੱਸਿਆ ਕਿ ਉਸ ਨੇ ਹੁਣ ਤੱਕ 80 ਦੇ ਕਰੀਬ ਪੁਸਤਕਾਂ ਲਿਖੀਆਂ ਹਨ ਜਿਸ ਵਿੱਚ 50 ਦੇ ਕਰੀਬ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਦਾਰਥਵਾਦ ਕੇਵਲ ਹਾਊਮੇ ਨੂੰ ਵਧਾਉਂਦਾ ਹੈ ਪਦਾਰਥ ਦੀ ਜਗ੍ਹਾ ਸਾਨੂੰ ਅਧਿਆਤਮ ਵੱਲ ਮੁੜਨਾ ਚਾਹੀਦਾ ਹੈ ਪ੍ਰੀਤਮ ਸਿੰਘ ਨੇ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਫਗਵਾੜੇ ਵਿਚੋਂ ਸਾਹਿਤਕ ਖ਼ਲਾਅ ਨੂੰ ਦੂਰ ਕਰਨ ਲਈ ਪ੍ਰਕਾਸ਼ਨ ,ਸੰਪਾਦਨ ਅਤੇ ਲਿਖਤਾ ਰਾਹੀ ਸਾਂਝੇ ਯਤਨ ਵਜੋਂ ੲਿਹ ਵੱਡੀ ਭੂਮਿਕਾ ਨਿਭਾ ਰਹੇ ਹਨ ਲਕਸ਼ਰ ਢੰਡਵਾੜਵੀ ਨੇ ਨੱਸ਼ਿਆਂ ਤੋਂ ਬਚਣ ਲਈ ਗੀਤ ਪੇਸ਼ ਕੀਤਾ ਮਨਪ੍ਰੀਤ ਧਾਮੀ (ਰੇਡੀਓ ਪੰਜਾਬ ਲੰਡਨ) ਸਭਿਆਚਾਰਕ ਗੀਤ , ਬਲਦੇਵ ਰਾਜ ਕੋਮਲ ਅਤੇ ਸਾਬੀ ਈਸਪੁਰੀ ਨੇ ਗ਼ਜ਼ਲ ਪੇਸ਼ ਕੀਤੀ ਅਦਾਰਾ ਤਨੀਸ਼ਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਪ੍ਰੋਫੈਸਰ ਸੁਧਾਮਣੀ ਸੂਦ ਆਰਟ ਵਿਭਾਗ ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ,ਡਾ ਪਲਵਿੰਦਰ ਕੌਰ ਰੰਧਾਵਾ ਪੰਜਾਬੀ ਵਿਭਾਗ ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ, ਅਤੇ ਮੈਡਮ ਸੋਨਿਕਾ (ਚਿੰਤਕ) , ਨੇ ਮਨਪ੍ਰੀਤ ਧਾਮੀ ਦਾ ਵਿਸ਼ੇਸ਼ ਸਨਮਾਨ ਕੀਤਾ ਰਿੰਕੂ ਮਖਸੂਸਪੁਰੀ, ਡਾ ਰਾਜਿੰਦਰ,ਪ੍ਰੋ ਅੈਸ ਸਮਰਾਏ , ਸਰਦਾਰਨੀ ਗੁਰਮੀਤ ਕੌਰ , ਮਿਸਟਰ ਆਨੰਦ ਆਦਿ ਸ਼ਾਮਿਲ ਹੋਏ ਸਟੇਜ ਸੱਕਤਰ ਦੀ ਭੂਮਿਕਾ ਰਾਜ ਸੰਧੂ ਨੇ ਬਾਖੂਬੀ ਨਿਭਾਈ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਹਰਮਿੰਦਰ ਸਿੰਘ ਵਿਰਦੀ ਨੇ ਜੀ ਆਇਆਂ ਆਖ ਕੀਤਾ