ਅਮਰੀਕਾ ਦੇ ਇਤਿਹਾਸ ਵਿਚ ਰਾਸ਼ਟਰਪਤੀ ਡੋਨਾਲਡ ਤੀਜੇ ਰਾਸ਼ਟਰਪਤੀ ਬਣ ਗਏ ਹਨ ਜਿਹਨਾਂ ਨੂੰ ਇੰਪੀਚਮੈਂਟਮੈਂਟ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਅਮਰੀਕਾ ਦੇ ਪ੍ਰਤੀਨਿਧ ਸਦਨ ਨੇ ਉਹਨਾਂ ਦੀ ਇੰਪੀਚਮੈਂਟ ਦੇ ਹੱਕ ‘ਚ ਵੋਟਾਂ ਪਾ ਦਿੱਤੀਆਂ ਹਨ। ਉਹਨਾਂ ‘ਤੇ ਸੱਤਾ ਦੀ ਦੁਰਵਰਤੋਂ ਅਤੇ ਕਾਂਗਰਸ ਦੀ ਜਾਂਚ ਵਿਚ ਰੁਕਾਵਟਾਂ ਖੜੀਆਂ ਕਰਨ ਦੇ ਦੋਸ਼ ਲੱਗੇ ਹਨ। ਬੁੱਧਵਾਰ ਦੇਰ ਰਾਤ ਨੂੰ ਇਹ ਵੋਟਿੰਗ ਹੋਈ ।

ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਸੰਵਿਧਾਨ ਵਿਚ ਉਚ ਪੱਧਰੀ ਅਪਰਾਧਾਂ ਲਈ ਦਰਜ ਵਿਵਸਥਾਵਾਂ ਦੇ ਤਹਿਤ ਕੇਸ ਚਲਾਇਆ ਜਾਵੇਗਾ। ਇਹ ਇਤਿਹਾਸਕ ਵੋਟ ਪਾਰਟੀ ਲੀਹਾਂ ਅਨੁਸਾਰ ਹੀ ਪਈ। ਇਸਨੇ ਦੇਸ਼ ਨੂੰ ਵੀ ਇਹਨਾਂ ਲੀਹਾਂ ‘ਤੇ ਵੰਡ ਦਿੱਤਾ ਹੈ। ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਦੋਸ਼ ਹੈ ਕਿ ਉਹਨਾਂ ਨੇ 2020 ਦਆਂ ਚੋਣਾਂ ਤੋਂ ਪਹਿਲਾਂ ਕਿਸੇ ਸਿਆਸੀ ਵਿਰੋਧੀ ਖਿਲਾਫ ਪੜਤਾਲ ਵਾਸਤੇ ਇਕ ਵਿਦੇਸ਼ੀ ਸਰਕਾਰ ਦੀ ਮਦਦ ਲਈ ਹੈ ਤੇ ਸੱਤਾ ਦੀ ਦੁਰਵਰਤੋਂ ਕੀਤੀ ਹੈ। ਸਦਨ ਨੇ ਇਸ ਉਪਰੰਤ ਦੂਜੇ ਦੋਸ਼ ਨੂੰ ਵੀ ਪਾਸ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਕਿ ਟਰੰਪ ਨੇ ਕਾਂਗਰਸ ਵੱਲੋਂ ਆਪਣੀ ਜਾਂਚ ਕਰਨ ਦੇ ਰਾਹ ਵਿਚ ਰੁਕਾਵਟਾਂ ਪਾਈਆਂ।