ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ

K9 ਨਿਊਜ਼ ਪੰਜਾਬ ਦੀ ਸ਼ਾਹਕੋਟ ਤੋਂ ਤਾਜ਼ਾ ਖ਼ਬਰ

ਜਲੰਧਰ ਵਿੱਚ ਅੱਜ ਹੋਏ ਕੋਰੋਨਾ ਦੇ ਵੱਡੇ ਧਮਾਕੇ ਵਿਚ ਸ਼ਾਹਕੋਟ ਦੇ ਵੀ 5 ਵਿਅਕਤੀ ਹੋਏ ਸ਼ਾਮਲ ਜਾਣਕਾਰੀ ਲਈ ਦੱਸ ਦੇਈਏ ਕਿ 2/3 ਦਿਨ ਪਹਿਲਾਂ ਵੀ 2 ਪੁਲਿਸ ਮੁਲਾਜ਼ਮ ਅਤੇ ਇੱਕ ਵਿਅਕਤੀ ਆਬੁ ਧਾਬੀ ਤੋਂ ਮੁੜੇ ਨੋਜਵਾਨ ਦੀ ਵੀ ਰਿਪੋਰਟ ਪਾਜੀਟਿਵ ਆਈ ਸੀ ਪਰ ਸ਼ਾਹਕੋਟ ਦੇ ਇਲਾਕੇ ਹੁਣ ਤੱਕ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 8 ਹੋ ਗਈ ਹੈ ਜਿਨ੍ਹਾਂ ਵਿੱਚ 2 ਪੁਲਿਸ ਮੁਲਾਜ਼ਮ ਇੱਕ ਮੁਲਾਜ਼ਮ SHO ਸ਼ਾਹਕੋਟ ਦਾ ਗੰਨਮੈਨ ਅੰਮਿ੍ਤਪਾਲ ਸਿੰਘ ਅਤੇ ASI ਗੁਰਮੀਤ ਸਿੰਘ ਇਸੇ ਹੀ ਤਰ੍ਹਾਂ ਆਂਗਣਵਾੜੀ ਵਰਕਰ ਪੂਜਾਂ ਮਹੁੱਲਾ ਧੂਰਕੋਟ ਅਤੇ ਗੁਰਮੀਤ ਸਿੰਘ ਓਟ ਸੈਂਟਰ CHC ਸ਼ਾਹਕੋਟ ਅਤੇ ਇੱਕ ਵਿਅਕਤੀ ਲਖਵਿੰਦਰ ਸਿੰਘ ਤਲਵੰਡੀ ਸੰਘੇੜਾ ।ਵੱਧ ਰਹੇ ਮਾਮਲਿਆਂ ਦੇ ਨਾਲ ਪੁਰੇ ਇਲਾਕੇ ਵਿੱਚ ਪੁਰੀ ਤਰ੍ਹਾਂ ਦਹਿਸ਼ਤ ਪੈਦਾ ਹੋ ਗਈ ਹੈ