ਫਗਵਾੜਾ (ਡਾ ਰਮਨ /ਅਜੇ ਕੋਛੜ ) ਫਗਵਾੜਾ ਸ਼ਹਿਰ ਵਿੱਖੇ ਕੲੀ ਬੈਕਾ ਅੱਗੇ ਨੋਟਬੰਦੀ ਵਰਗੀਆ ਲਗੀਆ ਲੰਮੀਆਂ- ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਅਤੇ ਲੋਕਾ ਨੂੰ ਨੋਟਬੰਦੀ ਦੇ ਦਿਨ ਚੇਤੇ ਆਏ ਕਰਫਿਊ ਦੋਰਾਨ ਸਰਕਾਰ ਵੱਲੋਂ ਬੈਂਕਾਂ ਨੂੰ ਖੋਲਣ ਦੇ ਹੁਕਮ ਤਹਿਤ ਫਗਵਾੜਾ ਸ਼ਹਿਰ ਅਧੀਨ ਆਉਂਦੀਆਂ ਬੈਂਕ ਸ਼ਾਖਾਵਾਂ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਖੋਲਿਆ ਗਿਆ ਜਿਸ ਦੋਰਾਨ ਪੈਸਿਆ ਦਾ ਲੈਣ ਦੇਣ ਕਰਨ ਲਈ ਬੈਕਾ ਦੇ ਗੇਟ ਅੱਗੇ ਲੋਕਾ ਦੀਆ ਵੱਡੀਆਂ ਵੱਡੀਆਂ ਲਾਈਨਾਂ ਵੇਖਣ ਨੂੰ ਮਿਲੀਆ ਇਸ ਦੋਰਾਨ ਸੈਂਟਰਲ ਬੈਂਕ ਆਫ ਇੰਡੀਆ ਰੇਲਵੇ ਰੋਡ ਫਗਵਾੜਾ ਵਲੋ ਕਰੋਨਾ ਵਾਇਰਸ ਤੋਂ ਬਚਾਅ ਲਈ ਲੋਕਾ ਨੇ ੲਿੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ੲਿਸ ਤੋਂ ੲਿਲਾਵਾ ਕਰੋਨਾ ਵਾਇਰਸ ਤੋਂ ਬਚਾਅ ਲਈ ਬੈਕ ਤੇ ਸਥਾਨਕ ਪੁਲਿਸ ਕਰਮਚਾਰੀ ਲੋਕਾ ਨੂੰ ਦੂਰੀ ਬਣਾ ਕੇ ਰੱਖਣ ਲਈ ਅਪੀਲ ਕਰਦੇ ਨਜ਼ਰ ਆਏ ,ਪਰ ਜਿਆਦਾ ਤਰ ਲੋਕਾਂ ਵਲੋਂ ਬੇ-ਪਰਵਾਹੀ ਕੀਤੀ ਗਈ