ਨੂਰਮਹਿਲ 9 ਜਨਵਰੀ ( ਨਰਿੰਦਰ ਭੰਡਾਲ )
ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਬਿਜਲੀ ਦੇ ਬਿੱਲਾ ਵਿੱਚ ਕੀਤੇ ਵਾਧੇ ਲਈ ਪੁਤਲਾ ਫੂਕਿਆ ਤੇ ਰੋਸ਼ ਮੁਜਾਹਰਾ ਕੀਤਾ। ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਬਤੀ ਅਤੇ ਮੰਡਲ ਪ੍ਰਧਾਨ ਰਾਜ ਬਹਾਦਰ ਸੰਧੀਰ ਦੀ ਅਗਵਾਈ ਵਿੱਚ ਹੋਏ ਇਸ ਰੋਸ਼ ਮੁਜ਼ਾਹਰੇ ਵਿੱਚ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਬਿਜਲੀ ਦੇ ਰੇਟਾਂ ਵਿੱਚ ਕੀਤੇ ਵਾਧੇ ਨੂੰ ਤਰੁੰਤ ਵਾਪਿਸ ਲੈਣ ਲਈ ਮੰਗ ਕੀਤੀ। ਇਸ ਮੌਕੇ ਸੁਦਰਸ਼ਨ ਸੋਬਤੀ ਜ਼ਿਲ੍ਹਾ ਪ੍ਰਧਾਨ ਬੇ ਜੇ ਪੀ ਪ੍ਰਧਾਨ , ਰਾਜ ਬਹਾਦਰ ਸੰਧੀਰ ਮੰਡਲ ਪ੍ਰਧਾਨ ਨੂਰਮਹਿਲ , ਰੰਤਨ ਚੰਦ ਮਿਸ਼ਰ , ਕਪਿਲ ਸੰਧੀਰ , ਰਾਜੀਵ ਪੁਰੀ , ਸੰਨੀ ਡੋਲ , ਰਾਕੇਸ਼ ਓਹਰੀ , ਗੁਰਪ੍ਰੀਤ ਸਿੰਘ , ਅਜੈ ਵਰਮਾਂ , ਅਵਤਾਰ ਸਿੰਘ ਗੋਰਸ਼ੀਆਂ , ਸਤਨਾਮ ਸਿੰਘ , ਸ਼ਿਵਾ ਕੋਹਲੀ , ਕਾਲਾ ਜੂਸ , ਗੋਪਾਲ ਕੁਮਾਰ , ਲਾਲ ਸਿੰਘ ਅਤੇ ਭਾਜਪਾ ਵਰਕਰ ਅਤੇ ਨੂਰਮਹਿਲ ਤੇ ਪਿੰਡ ਵਾਸੀ ਹਾਜ਼ਰ ਸਨ।