ਫਗਵਾੜਾ(ਡਾ ਰਮਨ)

ਬੁੱਧਿਸਟ ਇੰਟਰਨੈਸ਼ਨਲ ਨੈਟਵਰਕ ਫਗਵਾੜਾ ਵਲੋਂ ਸੰਘ ਮਿਤਰਾਂ ਬੁੱਧ ਵਿਹਾਰ ਫਗਵਾੜਾ ਸਤਨਾਮਪੁਰਾ ਵਿਖੇ ਬੋਧੀਆਂ ਵਲੋਂ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਧਰਨੇ ਵਿੱਚ ਫਗਵਾੜਾ,ਜਲੰਧਰ,ਲੁਧਿਆਣਾ,ਹੁਸ਼ਿਆਰਪੁਰ ਦੇ ਬੋਧੀਆ ਤੋਂ ਇਲਾਵਾ ਬਹੁਜਨ ਕ੍ਰਾਂਤੀ ਮੋਰਚਾ ਯੂਨਿਟ ਫਗਵਾੜਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਹਿੱਸਾ ਲੈ ਸਰਕਾਰਾਂ ਵਲੋਂ ਘੱਟ ਗਿਣਤੀਆਂ ਨੂੰ ਦਬਾਉਣ ਦੀਆਂ ਰਚੀਆਂ ਜਾ ਰਹੀਆਂ ਡੂੰਘੀਆਂ ਸਾਜ਼ਿਸ਼ਾਂ ਖਿਲਾਫ, ਘੱਟ ਗਿਣਤੀਆਂ ਦੀ ਕੀਤੀ ਜਾ ਰਹੀ ਅਣਦੇਖੀ ਅਤੇ ਸੱਤਾਧਾਰੀਆਂ ਵਲੋਂ ਜੋਰ ਜਬਰੀ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਜੰਮ੍ਹਕੇ ਆਲੋਚਨਾ ਕੀਤੀ। ਇਸ ਮੌਕੇ ਸੀਨੀਅਰ ਆਗੂ ਬੰਤ ਸਿੰਘ ਤਾਲਿਬ ਨੇ ਕਿਹਾ ਕਿ ਮੋਦੀ ਅਤੇ ਯੋਗੀ ਭਗਵਾਧਾਰੀ ਸਰਕਾਰਾਂ ਵੱਲੋਂ ਰਾਮ ਮੰਦਰ ਦੇ ਨਾ ਤੇ ਅਯੁੱਧਿਆ ਵਿੱਚ ਪ੍ਰਗਟ ਹੋਈਆਂ ਭਗਵਾਨ ਬੁੱਧ ਦੀਆਂ ਨਿਸ਼ਾਨੀਆਂ ਦੀ ਜਾਣ-ਬੁੱਝ ਬੇਅਦਬੀ ਕੀਤੀ ਜਾ ਰਹੀ ਜਿਸਨੂੰ ਅਸੀ ਹਰਗਿਜ਼ ਵੀ ਬਰਦਾਸ਼ਤ ਨਹੀਂ ਕਰਾਂਗੇ। ਇਸ ਮੌਕੇ ਬਹੁਜਨ ਕ੍ਰਾਂਤੀ ਮੋਰਚਾ ਵਲੋਂ ਅਸ਼ਵਨੀ ਕੁਮਾਰ ਨੇ ਸਾਕੇਤ ਬਚਾਓ ਵਿਰਾਸਤ ਬਚਾਓ ਮੁਹਿੰਮ ਤਹਿਤ ਜੋ ਬੁੱਧ ਵਿਹਾਰ ਫਗਵਾੜਾ ਵਿਖੇ ਬੁੱਧਿਸਟ ਇੰਟਰਨੈਸ਼ਨਲ ਨੈਟਵਰਕ ਵਲੋਂ ਜੋ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਵਿੱਚ ਅੱਜ ਭਾਰਤ ਦੇ ਰਾਸ਼ਟਰਪਤੀ ਜੀ ਦੇ ਨਾਮ ਇੱਕ ਮੰਗ ਪੱਤਰ ਐਸ.ਡੀ.ਐਮ. ਫਗਵਾੜਾ ਨੂੰ ਦੇ ਕਿ ਭਗਵਾਧਾਰੀ ਮੋਦੀ ਅਤੇ ਯੋਗੀ ਸਰਕਾਰਾਂ ਵੱਲੋਂ ਜੋ ਘੱਟ ਗਿਣਤੀਆਂ ਨੂੰ ਮਿਟਾਉਣ ਦੀਆਂ ਅੰਦਰ ਖਾਤੇ ਜੋ ਗਲਤ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀਆਂ ਅਦਾਲਤਾਂ ਵਲੋਂ ਭਗਵਾਧਾਰੀ ਮੋਦੀ ਅਤੇ ਯੋਗੀ ਸਰਕਾਰਾਂ ਦੀ ਸ਼ਹਿ ਤੇ ਬਿਨਾਂ ਤੱਥਾਂ ਦੇ ਆਧਾਰ ਤੇ ਬਾਬਰੀ ਮਸਜਿਦ ਅਯੁੱਧਿਆ ਦੇ ਮਾਮਲੇ ਵਿੱਚ ਫੈਸਲਾ ਬ੍ਰਹਮਾਂ ਦੇ ਹੱਕ ਵਿੱਚ ਦਿੱਤਾ ਗਿਆ ਹੈ ਜੋ ਸਰਾਸਰ ਗਲਤ ਹੈ ਜਿਸ ਖਿਲਾਫ ਵੱਖ- ਵੱਖ ਤਰੀਕਾ ਤਹਿ ਕਰਕੇ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਸਾਡੇ ਮਹਾਤਮਾ ਬੁੱਧ ਜੀ ਦੇ ਧਾਰਮਿਕ ਸਥਾਨ ਸਾਕੇਤ ਨੂੰ ਅਸੀ ਮਨੂਵਾਦੀਆ ਬ੍ਰਹਮਾਂ ਦੇ ਚੁੰਗਲ ਵਿਚੋਂ ਛੁਡਾ ਸਕੀਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਦੋਆਬਾ ਜੋਨ ਦੇ ਇੰਚਾਰਜ ਸਰਪੰਚ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਇਸ ਰੋਸ ਮੁਜ਼ਾਹਰੇ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਆਪ ਵੀ  ਹਮੇਸ਼ਾ ਜੁਲਮ ਖਿਲਾਫ ਆਵਾਜ ਉਠਾਈ ਹੈ ਅਤੇ ਆਪਣੀ ਕੌਮ ਨੂੰ ਵੀ ਕਿਸੇ ਵੀ ਧਰਮ ਜਾਂ ਇਨਸਾਨ ਉੱਤੇ ਹੋ ਰਹੇ ਅੱਤਿਆਚਾਰ ਖਿਲਾਫ਼ ਜੂਝਣ ਦਾ ਉਪਦੇਸ਼ ਕੀਤਾ ਹੈ। ਜੱਥੇਦਾਰ ਫੌਜੀ ਨੇ ਅੱਗੇ ਕਿਹਾ ਕਿ ਭਾਰਤ ਦੀਆਂ ਅਦਾਲਤਾਂ ਵਲੋਂ ਭਗਵਾਧਾਰੀ ਮੋਦੀ ਅਤੇ ਯੋਗੀ ਸਰਕਾਰਾਂ ਦੇ ਇਸ਼ਾਰੇ ਸਾਡੇ ਹਮਾਇਤੀ ਬੁੱਧ ਧਰਮ ਦੇ ਭਰਾਵਾਂ ਨਾਲ ਜੋ ਇਹ ਜੁਲਮ ਕੀਤਾ ਜਾ ਰਿਹਾ ਹੈ ਇਹ ਨਾ ਸਹਿਣ ਯੋਗ ਹੈ ਜਿਸ ਖਿਲਾਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਾਰਾ ਸਿੱਖ ਪੰਥ ਬੋਧੀਆ ਦੇ ਨਾਲ ਹੈ ਅਤੇ ਇਸ ਅੱਤਿਆਚਾਰ ਦਾ ਮੈਂ ਸਖਤ ਸ਼ਬਦਾਂ ਖੰਡਨ ਕਰਦਾ ਹਾਂ ਅਤੇ ਮੋਦੀ-ਯੋਗੀ ਭਗਵਾਧਾਰੀ ਜੂੰਡਲੀ ਨੂੰ  ਇਹ ਵੀ ਚੇਤਾਵਨੀ ਦਿੰਦਾ ਹਾਂ ਕਿ ਉਹ ਇਹੋ ਜਿਹੀਆਂ ਗੈਰ-ਜਿੰਮੇਵਾਰ ਅਤੇ ਗੈਰ-ਸੰਵਿਧਾਨਕ ਕਾਰਵਾਈ ਤੋਂ ਬਾਜ ਆਉਣ ਨਹੀ ਤੇ ਕਿਤੇ ਖਾਲਸਾ ਪੰਥ ਨੂੰ ਫਿਰ ਤੱਤਪਰ ਨਾ ਹੋਣਾ ਪੈ ਜਾਵੇ। ਰੋਸ ਮੁਜ਼ਾਹਰੇ ਦੇ ਅਖੀਰ ਸਾਰੇ ਸ਼ਹਿਰਾਂ ਤੋਂ ਇਕੱਠੇ ਹੋਏ ਬੋਧੀਆ ਵੱਲੋ ਆਪਣੇ ਹਮਾਇਤੀਆਂ ਨਾਲ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਂ ਇੱਕ ਮੰਗ ਪੱਤਰ ਐਸ.ਡੀ.ਐਮ. ਫਗਵਾੜਾ ਨੂੰ ਦੇ ਕਿ ਭਾਰਤ ਦੇ ਰਾਸ਼ਟਰਪਤੀ ਜੀ ਤੋਂ ਮੰਗ ਕੀਤੀ ਹੈ ਕਿ ਅਯੁੱਧਿਆ (ਸਾਕੇਤ) ਉੱਤਰ ਪ੍ਰਦੇਸ਼ ਵਿੱਚ ਜੋ ਭਗਵਾਨ ਬੁੱਧ ਦੇ ਅਵਸ਼ੇਸ਼, ਬੁੱਧ ਸੱਤੂਪ, ਬੁੱਧ ਦੀਆਂ ਮੂਰਤੀਆਂ, ਬੁੱਧ ਵਿਹਾਰ, ਅਸ਼ੋਕ ਚੱਕਰ, ਅਤੇ ਮਹਾਤਮਾ ਬੁੱਧ ਨਾਲ ਸਬੰਧਿਤ ਜੋ ਵੀ ਇਤਿਹਾਸਕ ਵਸਤੂਆਂ ਜੋ ਉਥੋਂ ਮਿਲ ਰਹੀਆਂ ਹਨ ਉਨ੍ਹਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਕੀਤੀ ਜਾਵੇ ਅਤੇ ਉਨ੍ਹਾਂ ਅਵਸ਼ੇਸ਼ਾ ਨੂੰ ਸੰਭਾਲਣ ਲਈ ਪੁਰਾਤੱਤਵ ਵਿਭਾਗ (ਏ.ਐਸ.ਆਈ) ਭਾਰਤ ਸਰਕਾਰ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਇਨ੍ਹਾਂ ਇਤਿਹਾਸਕ ਵਸਤਾਂ ਨੂੰ ਪੁਰਾਣੇ ਮੋਨੂਮੈਂਟਸ ਦੀ ਸੰਭਾਲ ਭਾਰਤੀ ਕਾਨੂੰਨ 1958 ਸੈਕਸ਼ਨ 30 ਦੇ ਤਹਿਤ ਸੰਭਾਲਿਆ ਜਾਵੇ। ਇਸ ਮੌਕੇ ਬੰਤ ਸਿੰਘ ਤਾਲਿਬ, ਜੱਥੇਦਾਰ ਰਜਿੰਦਰ ਸਿੰਘ ਫੌਜੀ, ਬਗੀਚਾ ਰਾਮ, ਅਸ਼ਵਨੀ ਕੁਮਾਰ, ਐਡਵੋਕੇਟ ਹਰਭਜਨ ਸੈਂਪਲਾ, ਧਨੀ ਰਾਮ ਬੌਧ, ਸੰਨੀ, ਸਟੀਫਨ ਕੁਮਾਰ, ਸੰਜੂ ਹੀਰ, ਵਿਸ਼ਾਲ ਕੁਮਾਰ, ਹਰੀ ਓਮ, ਬਲਜਿੰਦਰ ਰਾਮ, ਸਤੀਸ਼ ਹੀਰ, ਦਵਿੰਦਰ ਕੁਮਾਰ, ਸੁਰਿੰਦਰ ਕੁਮਾਰ, ਟਕਸਾਲੀ ਪ੍ਰਚਾਰਕ ਕੁਲਦੀਪ ਸਿੰਘ ਨੂਰ, ਨੈਨਦੀਪ, ਦੀਪੂ ਆਦਿ ਹਾਜਰ ਸਨ।