(ਸਾਹਬੀ ਦਾਸੀਕੇ)

ਸ਼ਾਹਕੋਟ:ਮਲਸੀਆ,ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਨੁਮਾਇੰਦਿਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਸਬੰਧੀ ਲਗਵਾਏ ਜਾ ਰਹੇ ਕੈਂਪਾਂ ਤਹਿਤ ਸ. ਭੁਪਿੰਦਰ ਸਿੰਘ ਮੁਲਤਾਨੀ ਬੀ.ਡੀ.ਪੀ.ਓ. ਸ਼ਾਹਕੋਟ ਦੀ ਯੋਗ ਅਗਵਾਈ ਵਿੱਚ ਅੱਠਵੇ ਕੈਂਪ ਵਿੱਚ ਪਿੰਡ ਰੇੜਵਾਂ, ਨਵਾਂ ਪਿੰਡ ਅਕਾਲੀਆਂ, ਪੱਤੋ ਖੁਰਦ, ਮਾਣਕਪੁਰ, ਪੱਤੋ ਕਲਾ, ਰਾਜੇਵਾਲ ਖੁਰਦ, ਤਾਹਰਪੁਰ ਅਤੇ ਰਾਮੇ ਸਮੇਤ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਭਾਗ ਲਿਆ ਗਿਆ। ਅੱਜ ਦੇ ਕੈਂਪ ਵਿੱਚ ਰਾਮ ਪ੍ਰਕਾਸ਼ ਪੰਚਾਇਤ ਅਫਸਰ ਸ਼ਾਹਕੋਟ, ਨਰੇਸ਼ ਸਿੰਘ ਰਿਸੋਰਸ ਪਰਸਨ ਐਸ.ਆਈ.ਆਰ.ਡੀ ਅਤੇ ਸੇਵਾ ਮੁਕਤ ਪੰਚਾਇਤ ਅਫਸਰ ਸਰਦਾਰਾ ਰਾਮ ਵਲੋਂ ਆਏ ਹੋਏ ਸਰਪੰਚਾਂ, ਪੰਚਾ, ਪੰਚਾਇਤ ਸਕੱਤਰਾਂ ਨੂੰ ਟਰੇਨਿੰਗ ਦਿੱਤੀ ਗਈ, ਜਿਸ ਦੌਰਾਨ ਉਨਾਂ ਪੰਚਾਇਤਾਂ ਦੇ ਕੰਮਾਂ ਸਮੇਤ ਪੰਜਾਬ ਪੰਚਾਇਤੀ ਰਾਜ ਐਕਟ ਅਤੇ ਵਿਲੇਜ ਕਾਮਨ ਲੈਂਡ ਐਕਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ 42 ਸਰਪੰਚਾਂ, ਪੰਚਾ ਤੋਂ ਇਲਾਵਾ ਜੈਲ, ਬੂਟਾ ਰਾਮ, ਮੇਜਰ ਸਿੰਘ, ਬਲਵਿੰਦਰ ਸਿੰਘ ਸਾਰੇ ਪੰਚਾਇਤ ਸਕੱਤਰ, ਅਮਰਜੀਤ ਲਾਲ ਸੇਵਾਦਾਰ, ਸੰਦੀਪ ਕੰਪਿਊਟਰ ਅਪਰੇਟਰ ਆਦਿ ਹਾਜਰ ਸਨ।