(ਬਿਊਰੋ ਰਿਪੋਰਟ)
ਬਿਜਲੀ ਦਾ ਬਿੱਲ ਨਾ ਦੇਣ ਕਾਰਨ ਫਰਵਾਲਾ ਟੈਲੀਫੋਨ ਪਿਛਲੇ ਕਰੀਬ ਚੌਬੀ ਘੰਟੇ ਤੋਂ ਵੱਧ ਸਮੇਂ ਤੋਂ ਬੰਦ ਪਈ ਹੈ ਸੀਨੀਅਰ ਅਫਸਰਾਂ ਨੂੰ ਇਸ ਦੀ ਕੋਈ ਵੀ ਫਿਕਰ ਨਹੀਂ ਹੈ ਕਿ ਉਪਭੋਗਤਾ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾ ਹੀ ਸ਼ਕਾਇਤ ਕਰਤਾ ਨੂੰ ਕੋਈ ਜਵਾਬ ਦਿੱਤਾ ਜਾ ਰਿਹਾ ਹੈ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਐਸ ਡੀ ਓ ਫਿਲੌਰ ਫੋਨ ਹੀ ਨਹੀਂ ਉਠਾ ਰਹੇ ਜੇ ਈ ਮਨਦੀਪ ਨਾਲ ਗੱਲਬਾਤ ਦੌਰਾਨ ਉਹਨਾ ਦੱਸਿਆ ਕਿ ਮਹਿਕਮੇ ਨੇ ਬਿਜਲੀ ਦਾ ਬਿੱਲ ਨਹੀ ਦਿੱਤਾ ਜੋ ਕਿ ਇੱਕ ਲੱਖ ਰੁਪਏ ਦਾ ਸੀ ਇਸ ਕਰਕੇ ਮੀਟਰ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਬਿੱਲ ਪੇ ਹੋਣ ਤੇ ਹੀ ਟੈਲੀਫੋਨ ਐਕਸਚੇਂਜ ਚੱਲੇਗੀ ਜਰਨੇਟਰ ਵਿੱਚ ਤੇਲ ਪਾਉਣ ਲਈ ਵੀ ਪੈਸੇ ਨਹੀ ਹਨ ਇਸ ਲਈ ਨਹੀਂ ਚਲਾਇਆ ਜਾ ਰਿਹਾ ਬੀ ਜੇ ਪੀ ਸਰਕਾਰ ਦਾ ਵਿਕਾਸ ਕੀ ਇਹੀ ਹੈ ਬੀ ਐਸ ਐਨ ਐਲ ਨੂੰ ਡੋਬ ਕੇ ਜੀਓ ਨੂੰ ਟਾਵਰ ਅਲਾਟ ਕੀਤੇ ਜਾ ਰਹੇ ਹਨ
ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਰੂਸ ਨੂੰ ਕਰੋੜਾਂ ਸੌ ਰੁਪਏ ਕਰਜਾ ਦੇਣ ਨੂੰ ਤਿਆਰ ਹਨ ਤੇ ਇੱਥੇ ਐਕਸਚੇਂਜ ਦਾ ਬਿੱਲ ਨੀ ਦਿੱਤਾ ਜਾ ਰਿਹਾ।