ਫਗਵਾੜਾ (ਡਾ ਰਮਨ)

ਡਿਪਾਰਟਮੇਂਟ ਆਫ ਹਾਇਰ ਐਜੂਕੈਸਨ ਪੰਜਾਬ ਨੇ ਬੀ ਅੈਂਡ ਦਾਖਲਾ 2020-21 ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ੲਿਸ ਨੋਟੀਫਿਕੇਸ਼ਨ ਰਾਹੀ ਪੰਜਾਬੀ ਯੂਨੀਵਰਸਿਟ , ਪਟਿਆਲਾ ਨੂੰ ਕਾਮਨ ਐਨਟਰੈਸ ਟੈਸਟ ਕਰਵਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਪੰਜਾਬੀ ਯੂਨੀਵਰਸਿਟੀ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੂਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸਬੰਧਤ ਪੰਜਾਬ ਵਿੱਚ ਸਥਿਤ ਗੋਰਮਿੰਟ , ਗੋਰਮਿੰਟ ਏਡਿਡ ਅਤੇ ਸੇਲਫ ਫਾਇਨੈਂਸ ਅਜੂਕੈਸਨ ਕਾਲਜਾ ਨੂੰ ਬੀ ਅੈਂਡ ਵਿੱਚ ਦਾਖਲੇ ਸਬੰਧੀ ਕੋਸਲਿੰਗ ਲੲੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਕੇਂਦਰ ਬਣਾੲਿਆ ਗਿਆ ਹੈ ਡਾ ਸੁਰਿੰਦਰਜੀਤ ਕੌਰ ਪ੍ਰਿੰਸੀਪਲ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ ਫਗਵਾੜਾ ਨੇ ਸੰਬਧਿਤ ਅਥਾਰਟੀ ਵੱਲੋਂ ਸਮੇਂ ਸਿਰ ਲੲੇ ਗੲੇ ੲਿਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ , ਪਟਿਆਲਾ ਦਾਖਲਾ ਕਮੇਟੀ ਦਾ ਗਠਨ , ਕੋਮਨ ਏਟਰੈਸ ਟੈਸਟ ਅਤੇ ਕੋਸਲਿੰਗ ਬਾਰੇ ਜਾਣਕਾਰੀ ਨਿਰਧਾਰਿਤ ਕਰੇਗੀ ਵਿਦਿਆਰਥੀਆਂ ਜਿਨਾ ਦੇ ਗ੍ਰੈਜੂਏਸ਼ਨ ਜਾ ਪੋਸਟ ਗ੍ਰੈਜੂਏਸ਼ਨ ਵਿੱਚ 50 ਪ੍ਰਤੀਸ਼ਤ ਨੰਬਰ ਹਨ ਉਹ ਬੀ ਅੈਂਡ ਕੋਰਸ ਵਿੱਚ ਦਾਖਲਾ ਲੈਣ ਲਈ ਯੋਗ ਹਨ ਅੈਸ ਈ/ਬੀ ਸੀ /ਵਿਦਿਆਰਥੀਆਂ ਨੂੰ 5 ਪ੍ਰਤੀਸ਼ਤ ਨੰਬਰਾ ਦੀ ਰਾਹਤ ਮਿਲੇਗੀ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਸੀਟਾਂ ਵਿੱਚ ਰਿਜ਼ਰਵੇਸ਼ਨ ਅਤੇ ਰਾਖਵੇ ਵਰਗ ਦੇ ਯੋਗਤਾ ਪ੍ਰਾਪਤ ਅੰਕ ਹੋਣਗੇ ਬੀ ਅੈਂਡ ਵਿੱਚ ਦਾਖਲਾ ਵਿਦਿਆਰਥੀਆਂ ਦੇ ਕਾਮਨ ਐਟਰੇਸ ਟੈਸਟ ਵਿਚੋਂ ਲੲੇ ਗੲੇ ਨੰਬਰਾ ਦੇ ਅਧਾਰ ਤੇ ਹੋਵੇਗਾ ਜਰਨਲ ਕੈਟਾਗਰੀਜ਼ ਨੂੰ 50 ਪ੍ਰਤੀਸ਼ਤ ਅਤੇ ਅੈਸ ਸੀ / ਅੈਸ ਟੀ ਨੂੰ 20 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਨੇ ਹੋਣਗੇ ਉਹ ਵਿਦਿਆਰਥੀਆਂ ਜੋ ਹੇਠਲੀ ਪ੍ਰਿਖਿਆ ਦੇ ਚੁੱਕੇ ਹਨ , ਪਰ ਉਨ੍ਹਾਂ ਦੇ ਨਤੀਜੇ ਐਲਾਨੇ ਨਹੀਂ ਗੲੇ , ਉਨ੍ਹਾਂ ਵਿਦਿਆਰਥੀਆਂ ਨੂੰ ਵੀ ਆਰਜੀ ਤੋਰ ਤੇ ਕਾਮਨ ਐਟਰੇਸ ਟੈਸਟ ਵਿੱਚ ਸ਼ਾਮਿਲ ਹੋਣ ਦੀ ੲਿਜਾਜ਼ਤ ਦਿੱਤੀ ਜਾਵੇਗੀ ਉਨ੍ਹਾਂ ੲਿਹ ਵੀ ਕਿਹਾ ਕਿ ਉਹ ਵਿਦਿਆਰਥੀ ਜ਼ੋ ਬੀ ਅੈਂਡ ਕਰਨ ਦੇ ਚਾਹਵਾਨ ਹਨ , ਉਹ ਮੱਹਤਵਪੂਰਨ ਤਰੀਖਾ ਅਤੇ ਵਧੇਰੇ ਜਾਣਕਾਰੀ ਲਈ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ ਦੀ ਵੈਵਸਾਇਟ www.rcephg.org ਦੇ ਸੰਪਰਕ ਵਿੱਚ ਰਹਿਣ