ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ ਮਲਸੀਆਂ,ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਜਗਰਾਓ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਉੱਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਪਾਰਟੀ ਵੱਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਅਬਜਰਵਰ ਨਿਯੁਕਤ ਕੀਤੇ ਜਾਣ ਤੋਂ ਬੀਬੀ ਸਰਬਜੀਤ ਕੌਰ ਮਾਣੂੰਕੇ ਵੱਲੋਂ ਲੋਕ ਸਭਾ ਹਲਕਾ ਜਲੰਧਰ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਨਾਲ ਮੀਟਿੰਗਾਂ ਕਰਕੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ਼ ਦੀ ਅਗਵਾਈ ’ਚ ਵਿਸ਼ਵਕਰਮਾਂ ਭਵਨ ਸ਼ਾਹਕੋਟ ਵਿਖੇ ਆਮ ਆਦਮੀ ਪਾਰਟੀ ਦੀ ਰੱਖੀ ਗਈ ਮੀਟਿੰਗ ਵਿੱਚ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ, ਜਿਨਾਂ ਦਾ ‘ਆਪ’ ਆਗੂ ਅਤੇ ਵਰਕਰਾਂ ਨੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਉਨਾਂ ਨਾਲ ਹਰਜਿੰਦਰ ਸਿੰਘ ਸੀਚੇਵਾਲ ਜਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ, ਸੀਮਾ ਬਡਾਲਾ ਜਿਲ੍ਹਾਂ ਪ੍ਰਧਾਨ ਮਹਿਲਾ ਵਿੰਗ ਜਲੰਧਰ ਦਿਹਾਤੀ ਆਦਿ ਹਾਜ਼ਰ ਸਨ। ਇਸ ਮੌਕੇ ਵਿਧਾਇਕ ਬੀਬੀ ਮਾਣੂੰਕੇ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਦੇ ਸਮੇਂ ਵਿਕਾਸ ਨਹੀਂ ਹੋਇਆ, ਬਲਕਿ ਦੋਵੇਂ ਪਾਰਟੀਆਂ ਨੇ ਆਪਸੀ ਸਾਂਝ ਬਣਾਕੇ ਲੋਕਾਂ ਨੂੰ ਉਲਝਾਈ ਹੀ ਰੱਖਿਆ। ਉਨਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਤੇ ਤਿੱਖੇ ਵਾਰ ਕਰਦਿਆ ਕਿਹਾ ਕਿ ਭਗਤ ਸਿੰਘ ਨੇ ਆਪਣੀ ਜਾਨ ਕੁਰਬਾਨ ਕਰਕੇ ਸਾਨੂੰ ਅਜ਼ਾਦੀ ਦਿਵਾਈ, ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅਸੀਂ ਅੱਜ ਵੀ ਗੁਲਾਮੀ ਭਰਿਆਂ ਜੀਵਨ ਬਤੀਤ ਕਰ ਰਹੇ ਹਾਂ। ਉਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਇਲਾਜ਼ ਅਧੀਨ ਪੀੜਤ ਲੋਕਾਂ ਨੂੰ ਗੰਦਗੀ ਖਵਾਈ, ਪਰ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਰੋਜ਼ਾਨਾਂ 10 ਲੱਖ ਲੋਕਾਂ ਨੂੰ ਸਾਫ਼-ਸੁਥਰਾਂ ਖਾਣਾ ਮੁਹਾਈਆ ਕਰਵਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਆਟਾ-ਦਾਲ ਸਕੀਮ ਵਿੱਚ ਉਲਝੇ ਪਏ ਹਨ ਅਤੇ ਬਿਨਾਂ ਕਿਸੇ ਕਾਰਨ ਦੇ ਗਰੀਬ ਲੋਕਾਂ ਦੇ ਰਾਸ਼ਨ ਕਾਰਡਾਂ ਵਿੱਚੋਂ ਨਾਂ ਕੱਟ ਦਿੱਤੇ ਜਾਂਦੇ ਹਨ। ਉਨਾਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾਉਂਦਿਆ ਕਿਹਾ ਕਿ ਲੋਕ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮੌਕਾ ਦੇਣ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਦਿੱਲੀ ਦੇ ਲੋਕਾਂ ਵਾਂਗ ਕੇਜਰੀਵਾਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀਆਂ ਸਿੱਖਿਆ, ਸਿਹਤ ਆਦਿ ਸਮੇਤ ਸਾਰੀਆ ਸੁੱਖ-ਸੁਵਿਧਾਵਾਂ ਮਿਲਣਗੀਆਂ। ਇਸ ਮੌਕੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸੀਚੇਵਾਲ, ਹਲਕਾ ਇੰਚਾਰਜ਼ ਰਤਨ ਸਿੰਘ ਕਾਕੜ ਕਲਾਂ, ਸਿਮਰਜੀਤ ਕੌਰ ਪ੍ਰਧਾਨ ਮਹਿਲਾ ਮੋਰਚਾ, ਸੀਤਾ ਰਾਮ ਠਾਕੁਰ ਆਦਿ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਲੋਕ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ, ਜਿਨਾਂ ਦਾ ਬੀਬੀ ਮਾਣੂੰਕੇ ਨੇ ਪਾਰਟੀ ਵੱਲੋਂ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਲਾਲ ਸ਼ਰਮਾਂ ਇੰਚਾਰਜ਼ ਸ਼ੋਸ਼ਲ ਮੀਡੀਆਂ, ਜਸਪਾਲ ਸਿੰਘ ਮਿਗਲਾਨੀ ਸੀਨੀਅਰ ਆਗੂ,ਮੋਹਣ ਸਿੰਘ ਸੀਚੇਵਾਲ, ਕੁਲਦੀਪ ਸਿੰਘ ਦੀਦ, ਸੁੱਚਾ ਗਿੱਲ, ਮਨੋਜ ਅਰੋੜਾ, ਅਜੈ ਅਰੋੜਾ, ਬਲਜੀਤ ਸਿੰਘ ਹੇਰਾ, ਕੇਵਲ ਕ੍ਰਿਸ਼ਨ ਮੱਟੂ, ਕਿਸ਼ਨ ਬਿੱਟੂ ਜਿਲ੍ਹਾ ਵਾਈਸ ਪ੍ਰਧਾਨ ਐਸ.ਸੀ. ਵਿੰਗ, ਅਜ਼ਾਦਵੀਰ ਸਿੰਘ ਜੰਮੂ, ਗੱਜਣ ਸਿੰਘ, ਲਖਵੀਰ ਸਿੰਘ, ਮਾ. ਸਦਾ ਰਾਮ, ਸਵਿੰਦਰ ਸਿੰਘ, ਦਲਜੀਤ ਸਿੰਘ, ਬਲਵੀਰ ਸਿੰਘ, ਸੀਤਾ ਰਾਮ ਠਾਕੁਰ, ਹਰਵਿੰਦਰ ਸਿੰਘ ਮਠਾੜੂ, ਪੂਰਨ ਸਿੰਘ ਢੇਸੀ, ਸੁਖਦੀਪ ਸਿੰਘ, ਜਸਵੀਰ ਸਿੰਘ ਜਲਾਲਪੁਰ, ਹਰਜੀਤ ਸਿੰਘ ਈਸੇਵਾਲ, ਗੁਰਮੀਤ ਸਿੰਘ ਮੁੰਡੀ ਚੌਹਲੀਆ, ਸਿਮਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ, ਪਿੰਦਰਜੀਤ ਕੌਰ, ਕੁਲਵੰਤ ਕੌਰ, ਪ੍ਰਵੀਨ ਕੁਮਾਰੀ ਆਦਿ ਹਾਜ਼ਰ ਸਨ।