ਹੁਸ਼ਿਆਰਪੁਰ 3 ਜੁਲਾਈ -(ਬਲਵੀਰ ਚੌਪੜਾ ,ਫੂਲਾ ਰਾਮ ਬੀਰਮਪੁਰ)

ਬਡ਼ੇ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਅੱਜ ਬੁਲੰਦੀਆ ਨੂੰ ਛੂਹ ਰਹੇ ਹਨ। ਇਸ ਤਰ੍ਹਾਂ ਗੜ੍ਹਸ਼ੰਕਰ ਚ ਪੈਂਦੇ ਬੀਤ ਏਰੀਆਂ ਦੀ ਧੀ ਸਰੋਜ ਬੈੰਸ ਪੁੱਤਰੀ ਸਰਦਾਰ ਮੱਘਰ ਸਿੰਘ ਬੈੰਸ ਵਾਸੀ ਗੜ੍ਹੀ ਮਾਨਸੋਵਾਲ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ।ਸਰਕਾਰੀ ਸਕੂਲ ਤੋਂ ਸਿੱਖਿਆ ਪ੍ਰਪਾਤ ਸਰੋਜ਼ ਬਾਲਾ ਨੇ ਨੌਵੀਂ ਜਮਾਤ ਵਿੱਚ ਸਰਕਾਰੀ ਸਰਕਾਰੀ ਹਾਈ ਸਕੂਲ ਗੜ੍ਹੀ ਮਾਨਸੋਵਾਲ ਵਿਖੇ ਦਾਖਲਾ ਲਿਆ ਇਸ ਸਕੂਲ ਤੋਂ ਦਸਵੀਂ ਕਰਨ ਉਪਰੰਤ ਬਾਰ੍ਹਵੀ ਜਮਾਤ ਮੈਡੀਕਲ ਵਿਸ਼ਿਆਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਤੋਂ ਪਾਸ ਕੀਤੀ ,ਇਸ ਤੋਂ ਬਾਅਦ ਉਨ੍ਹਾਂ ਨੇ ਐੱਮ.ਬੀ.ਬੀ .ਐੱਸ ਦੀ ਪੜ੍ਹਾਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ ਇਸ ਉਪਰੰਤ ਸਰੋਜ਼ ਬਾਲਾ ਸਹਿਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਨਿਯੁਕਤ ਹੋਈ ਦੋ ਮਹੀਨੇ ਦੀ ਨੌਕਰੀ ਤੋਂ ਬਾਅਦ 2016 ਵਿੱਚ ਡਾ ਸਰੋਜ਼ ਬਾਲਾ ਦੀ ਚੋਣ ਭਾਰਤੀ ਫੌਜ ਵਿੱਚ ਬਤੌਰ ਕੈਪਟਨ ਹੋ ਗਈ ਅਤੇ ਤਰੱਕੀ ਉਪਰੰਤ ਮੇਜਰ ਬਣੀ ਮੇਜ਼ਰ ਸਰੋਜ ਬਾਲਾ ਨੇ ਦੱਸਿਆ ਕਿ ਮੇਰੇ ਇਸ ਮੁਕਾਮ ਤੇ ਪਹੁੰਚਣ ਵਿੱਚ ਮੇਰੇ ਮਾਤਾ ਪਿਤਾਤੋਂ ਇਲਾਵਾ ਸਮਰਪਿਤ ਅਧਿਆਪਕਾਂ ਅਤੇ ਦੋਸਤਾਂ ਦਾ ਵੱਡਮੁਲਾ ਯੋਗਦਾਨ ਰਿਹਾ ਉਸ ਨੇ ਬਹੁਤ ਹੀ ਮਾਣ ਨਾਲ ਆਖਿਆ ਕਿ ਮੇਰੀ ਕਾਮਯਾਬੀ ਲਈ ਸਰਕਾਰੀ ਹਾਈ ਸਕੂਲ ਗੜ੍ਹੀ ਮਾਨਸੋਵਾਲ ਦੇ ਉਸ ਵਾਲੇ ਦੀ ਸਾਰੇ ਅਧਿਆਪਕਾ ਦਾ ਬਹੁਤ ਯੋਗਦਾਨ ਹੈ ।ਇਸ ਮੌਕੇ ਟੇ ਪਿੰਡ ਵਾਸੀਆਂ ਨੇ ਸਰੋਜ਼ ਬਾਲਾ ਨੂੰ ਵਧਾਈਆਂ ਦਿੱਤੀ ਤੇ ਕਿਹਾ ਕਿ ਇਹ ਉਸ ਦੀ ਵੱਡੀ ਕਾਮਯਾਬੀ ਨਾਲ ਆਪਣੇ ਪਰਿਵਾਰ ਦੇ ਨਾਲ ਨਾਲ ਇਸ ਪਿੰਡ ਦਾ ਵੀ ਨਾਮ ਰੋਸ਼ਨ ਹੋਇਆ ਹੈ।