ਗੜ੍ਹਸ਼ੰਕਰ(ਫੂਲਾ ਰਾਮ ਬੀਰਮਪੁਰ -ਬਲਵੀਰ ਚੋਪੜਾ) ਗੜ੍ਹਸ਼ੰਕਰ ਦੇ ਨਾਲ ਲੱਗਦੇ ਬੀਤ ਖੇਤਰ ਵਿੱਚ ਲੱਗਭੱਗ ਹਰ ਪਿੰਡ ਵਿੱਚ ਬਿਜਲੀ ਦੀ ਕੲੀ ਦਿਨਾ ਤੋ ਸਪਲਾਈ ਪੂਰੀ ਨਾ ਆਉਣ ਕਾਰਨ ਇਲਾਕੇ ਦੇ ਲੋਕਾ  ਅਤੇ ਸਮਾਜਸੇਵੀ ਆਗੂ ਸੰਜੇ ਕੁਮਾਰ ਦੀ ਅਗਵਾਈ ਹੇਠ ਅੱਜ ਬੀਣੇਵਾਲ ਦੇ ਬਿਜਲੀ ਦਫਤਰ ਦੇ ਮੇਨ ਗੇਟ ਤੇ ਧਰਨਾ ਲਗਾਇਆ ਗਿਆ ।ਇਲਾਕਾ ਨਿਵਾਸੀਆਂ ਨੇ ਕੲੀ ਦਿਨਾ ਤੋ ਬਿਜਲੀ ਦੀ ਸਪਲਾੲੀ ਪੂਰੀ ਨਾ ਅਾੳੁਣ ਕਾਰਨ ਰੋਸ ਵਲੋਂ ਬਿਜਲੀ ਦਫ਼ਤਰ ਦੇ ਮੇਨ ਗੇਟ ਨੂੰ ਤਾਲਾ ਲਗਾ ਦਿੱਤਾ ।ਧਰਨੇ ਨੂੰ ਸਬੋਧਨ ਕਰ ਦਿਅਾ ਸਮਾਜ ਸੇਵੀ ਅਾਗੂ ਸੰਜੇ ਕੁਮਾਰ ਪਿੱਪਲੀਵਾਲ ਨੇ ਕਿਹਾ ਕਿ ਸਰਕਾਰ ਅੱਜ ਹਰ ਫਰੰਟ ਤੇ ਫੇਲ ਹੋ ਰਹੀ ਹੈ ਕਿੳੁ ਕਿ ਗਰਮੀ ਦੇ ਸਮੇ ਵਿੱਚ ਬੀਤ ਦੇ ਤਕਰੀਬਨ ਸਾਰੇ ਪਿੰਡਾ ਚ ਬਿਜਲੀ ਦੀ ਸਪਲਾੲੀ ਪੂਰੀ ਨਾ ਅਾੳੁਣ ਕਰ ਕੇ ਘਰਾ ਵਿੱਚ ਪੀਣ ਵਾਲਾ ਪਾਣੀ ਨਹੀ ਅਾ ਰਿਹਾ ਜਿਸ ਕਰਕੇ ੲਿਹਨਾ ਪਿੰਡਾ ਵਿੱਚ ਵਗੈਰ ਬਿਜਲੀ ਪਾਣੀ ਜਿੳੂਣਾ ਅੌਖਾ ਹੋੋੲਿਅਾ ਪਿਅਾ ਹੇੈ। ੲਿਸ ਮੋਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪਹੁੰਚ ਕੇ ਪ੍ਰਸ਼ਾਸਨ ਖ਼ਿਲਾਫ਼ ਬੋਲਦਿਆਂ ਕਿਹਾ ਕਿ ਸਰਕਾਰ ਨੇ ਬਿਜਲੀ ਦੇ ਬਿੱਲਾ ਵਿੱਚ ਲਗਤਾਰ ਵਾਧੇ ਕੀਤੇ ਹਨ ਫਿਰ ਵੀ  ਬਿਜਲੀ ਦੀ ਸਪਲਾਈ ਪੂਰੀ ਨਹੀਂ ਕੀਤੀ ਜਾ ਰਹੀ।ਪ੍ਰਸ਼ਾਸਨ ਨੂੰ ਚੇਤਾਵਨੀ  ਦਿੰਦਿਅਾ ਵਧਿਾਇਕ ਰੌੜੀ ਨੇ   ਕਿਹਾ ਕਿ ਜੇ ਪ੍ਰਸ਼ਾਸਨ ਨੇ ਬਿਜਲੀ ਦੀ ਸਪਲਾਈ ਪੂਰੀ ਨਾ ਕਿਤੀ ਤਾ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ।