ਫਗਵਾੜਾ (ਅਜੈ ਕੋਛੜ)
ਬੀਤੇ ਦਿਨੀਂ ਮਾਂ ਅੰਬੇ ਗਰਲਜ ਸਕੂਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦਿਹਾੜੇ ਨੂੰ ਸਮਰਪਿਤ ਸਿਵਲ ਹਸਪਤਾਲ ਫਗਵਾੜਾ ਵਲੋ ਲਗਾਏ ਅੱਖਾਂ ਦੇ ਕੈਂਪ ਦੌਰਾਨ ਮਰੀਜ਼ਾਂ ਦੀ ਕੀਤੀ ਜਾਂਚ ਦੌਰਾਨ ਅਪ੍ਰੇਸ਼ਨ ਵਾਲੇ ਮਰੀਜਾ ਦੇ ਸਿਵਲ ਹਸਪਤਾਲ ਫਗਵਾੜਾ ਵਿਖੇ ਡਾਕਟਰ ਰੁਪਿੰਦਰ ਕੌਰ ਅਤੇ ਡਾਕਟਰ ਅਨੀਤਾ ਦਾਦਰਾ ਵਲੋ ਅਪ੍ਰੇਸ਼ਨ ਕਰ ਲੇਂਸ ਪਾਏ ਗਏ ਐੱਸ ਐਮ ਓ ਕਮਲ ਕਿਸ਼ੋਰ ਦੀ ਅਗੁਵਾਈ ਹੇਠ ਅਪ੍ਰੇਸ਼ਨ ਕੀਤੇ ਇਨ੍ਹਾਂ ਮਰੀਜਾਂ ਨੂੰ ਐਨਕਾ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਐੱਸ ਐਮ ਓ ਕਮਲ ਕਿਸ਼ੋਰ,ਡਾਕਟਰ ਰੁਪਿੰਦਰ ਕੌਰ, ਡਾਕਟਰ ਅਨੀਤਾ ਦਾਦਰਾ ਬਲਵੀਰ ਕੌਰ,ਆਦਿ ਅਫ਼ਸਰ ਮੌਜੂਦ ਸਨ।