ਫਗਵਾੜਾ (ਡਾ ਰਮਨ )

ਫਗਵਾੜਾ ਇਲਾਕੇ ਦੀ ਮਹੱਤਵਪੂਰਨ ਕਾਰਜਸ਼ੀਲ ਸੰਸਥਾ ਸਰਬ ਨੌਜਵਾਨ ਸਭਾ (ਰਜਿ.)ਫਗਵਾੜਾ ਨੇ ਫਗਵਾੜਾ ਦੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਅਤੇ ਸਿਟੀ ਥਾਣਾ ਦੇ ਮੁੱਖੀ ਐਸ.ਐਚ.ਓ ਉਂਕਾਰ ਸਿੰਘ ਬਰਾੜ ਦਾ ਸਨਮਾਨ ਕੀਤਾ, ਜਿਹਨਾ ਨੇ ਇਸ ਆਫ਼ਤ ਦੇ ਸਮੇਂ ਆਪਣੀ ਜਾਨ ਜ਼ੋਖ਼ਿਮ ਵਿੱਚ ਪਾਕੇ ਵੀ ਮੂਹਰਲੀਆਂ ਸਫ਼ਾ ਵਿੱਚ ਕੰਮ ਕੀਤਾ। ਸੁਖਵਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ 51ਵੇਂ ਦਿਨ ਲੋਕਾਂ ਲਈ ਲਗਾਤਾਰ ਲੰਗਰ ਸੇਵਾ ਦੀ ਸ਼ੁਰੂਆਤ ਕਰਨ ਦੇ ਮੌਕੇ ਇਹ ਦੋਵੇਂ ਅਧਿਕਾਰੀ ਪਹੁੰਚੇ ਹੋਏ ਸਨ। ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਫਗਵਾੜਾ ਦੇ ਲੋਕਾਂ ਨੇ ਸਰਕਾਰ ਦੀ ਮਦਦ ਨਾਲ ਸਿਰ ਖੁਦ ਕੋਰੋਨਾ ਖਿਲਾਫ਼ ਲੜਾਈ ਲੜੀ ਹੈ, ਪਰ ਉਹਨਾ ਲੋੜਵੰਦ ਲੋਕਾਂ, ਜਿਹਨਾ ਕੋਲ ਸਾਧਨਾਂ ਦੀ ਕਮੀ ਸੀ, ਨੂੰ ਸਰਬ ਨੌਜਵਾਨ ਸਭਾ ਨੇ ਸਹਾਇਤਾ ਦਿੱਤੀ ਹੈ ਜੋ ਕਿ ਸ਼ਲਾਘਾਯੋਗ ਉੱਦਮ ਹੈ। ਐਸ.ਐਚ.ਓ. ਉਂਕਾਰ ਸਿੰਘ ਬਰਾੜ ਸਿਟੀ ਥਾਣਾ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਨੇ ਅਧਿਕਾਰੀਆਂ ਦੇ ਕੰਮ ਦੇ ਨਾਲ ਮੌਢੇ ਨਾਲ ਮੋਢਾ ਜੋੜਕੇ ਇਸ ਆਫ਼ਤ ਵਿਰੁੱਧ ਲੜਾਈ ਲੜਨ ‘ਚ ਸਹਿਯੋਗ ਦਿੱਤਾ ਹੈ, ਉਹ ਤਾਰੀਫ਼ ਦੇ ਕਾਬਲ ਹੈ। ਉਹਨਾ ਸਰਬ ਨੌਜਵਾਨ ਸਭਾ ਦੇ ਮੈਂਬਰਾਂ ਦੀ ਇਸ ਗੱਲੋਂ ਭਰਪੂਰ ਸ਼ਲਾਘਾ ਕੀਤੀ ਕਿ ਸਭਾ ਦੇ ਮੈਂਬਰ ਲੋੜਵੰਦਾਂ ਕੋਲ ਇਕ ਅਵਾਜ਼ ਤੇ ਪਹੁੰਚਦੇ ਰਹੇ ਅਤੇ ਸਿਦਕ ਦਿਲੀ ਨਾਲ51ਵੇਂ ਦਿਨ ਤੱਕ ਵੀ ਲੋੜਵੰਦਾਂ ਨੂੰ ਲੰਗਰ ਸੇਵਾ ਕਰਨ ਤੋਂ ਨਹੀਂ ਅੱਕੇ ਜਾਂ ਥੱਕੇ ਅਤੇ ਸੇਵਾ ਨਿਭਾਅ ਰਹੇ ਹਨ। ਇਸ ਸਮੇਂ ਬੋਲਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਵਲੋਂ 51 ਦਿਨਾਂ ਤੋਂ ਲਗਾਤਾਰ ਨੰਗਲ ਰੋਡ, ਨਿਊ ਸਟਾਰ ਸਿਟੀ, ਬਸੰਤ ਨਗਰ, ਅਨੰਦ ਵਿਹਾਰ ਅਤੇ ਟਾਵਰ ਕਲੋਨੀ, ਗੋਬਿੰਦਪੁਰਾ ਦੇ ਕੁਝ ਇਲਾਕਿਆਂ ਵਿਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਵਿੱਚ ਦਾਨੀਆਂ ਦਾ ਨਕਦੀ ਅਤੇ ਰਸਦ ਦੇ ਰੂਪ ‘ਚ ਸਹਿਯੋਗ ਮਿਲਦਾ ਰਿਹਾ ਹੈ ਅਤੇ ਸਰਬ ਨੌਜਵਾਨ ਸਭਾ ਦੇ ਵਲੰਟੀਅਰ ਮੈਂਬਰ ਆਪਣੇ ਸਾਰੇ ਸੁੱਖ ਤਿਆਗ ਕੇ ਦਿਨ ਰਾਤ ਲੋਕਾਂ ਦੀ ਸੇਵਾ ‘ਚ ਆਪਣੀਆਂ ਸੇਵਾਵਾਂ ਅਰਪਿਤ ਕਰ ਰਹੇ ਹਨ। ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਮੰਢ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਨਮਾਨ ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ ਰਾਜ ਕੁਮਾਰ ਕਨੌਜੀਆ, ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਮਨਮੀਤ ਮੇਵੀ, ਡਾ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਰਣਜੀਤ ਮੱਲਣ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਸੁਨੀਲ ਬੇਦੀ, ਡਾ. ਨਰੇਸ਼ ਬਿੱਟੂ, ਸ਼ਿਵ ਕੁਮਾਰ, ਮਨਦੀਪ ਸ਼ਰਮਾ, ਸਵਰਨ ਸਿੰਘ ਸਵਰਨ ਸਵੀਟ ਸ਼ਾਪ, ਕੁਲਵਿੰਦਰ ਸਿੰਘ, ਰਿੰਕੂ, ਸੁਰਜੀਤ ਕੁਮਾਰ, ਕਾਮਰਾਜ, ਅਵਿਨਾਸ਼ ਚੰਦਰ ਦੁੱਗਲ, ਪਰਮਜੀਤ ਸਿੰਘ, ਸੋਹਨ ਸਿੰਘ ਪਰਮਾਰ, ਉਂਕਾਰ ਜਗਦੇਵ, ਨਿਰੰਜਨ ਸਿੰਘ ਬਿਲਖੁ ਆਦਿ ਹਾਜ਼ਰ ਸਨ।