ਪਾਵਰਕੌਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮਾਂ ਯੂਨੀਅਨ ਪੰਜਾਬ ਦੇ ਸੰਘਰਸ਼ ਦੀ ਹਮਾਇਤ।

ਸ਼ਾਹਕੋਟ,26 ਮਈ(ਸਾਹਬੀ ਦਾਸੀਕੇ,ਜਸਵੀਰ ਸਿੰਘ ਸੀਰਾ,ਅਮਨਪ੍ਰੀਤ ਸੋਨੂੰ)ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26) ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਜਲੀ ਵਿਭਾਗ ਦੇ ਠੇਕਾ ਕਾਮਿਆਂ ਦੀ ਜੁਝਾਰੂ ਜਥੇਬੰਦੀ ਪਾਵਰਕੌਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੰਘਰਸ਼ਸ਼ੀਲ ਸਾਥੀ ਲੁਧਿਆਣਾ ਵਿਖੇ ਸੀ.ਐਚ.ਬੀ. ਠੇਕਾ ਕਾਮਾ ਪੰਕਜ ਠਾਕੁਰ,ਕਰੋਨਾ ਮਹਾਂਮਾਰੀ ਦੌਰਾਨ  ਆਪਣੀ ਡਿਊਟੀ ਨਿਭਾਉਂਦੇ ਸਮੇਂ ਗੈਰ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਿਆ,ਜਿਸ ਕਾਰਨ ਉਸ ਦੀਆਂ ਦੋਹੇ ਬਾਹਾਂ ਨਕਾਰਾ ਹੋ ਗਈਆਂ, ਕਾਮੇ ਨੂੰ ਇਲਾਜ ਲਈ  ਸਮੇਂ ਸਿਰ ਹਸਪਤਾਲ ਦਾਖਲ ਨਹੀਂ ਕਰਵਾਇਆ ਗਿਆ।ਜਿਸ ਕਾਰਨ ਕਾਮੇ ਦੀ ਜਾਨ ਦਾ ਖਤਰਾ ਬਣਿਆ ਹੋਇਆ ਹੈ, ਆਗੂਆਂ ਨੇ ਮੰਗ ਕੀਤੀ ਕਿ ਹਾਦਸੇ ਦੇ ਜਿੰਮੇਵਾਰ ਬਿਜਲੀ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਹੜੇ ਪੁਲੀਸ ਅਧਿਕਾਰੀਆਂ ਨੇ ਮੌਤ ਨਾਲ ਜੂਝ ਰਹੇ ਕਾਮੇ ਦਾ ਜਬਰਦਸਤੀ ਅੰਗੂਠਾ ਲਵਾਕੇ ਕੇਸ ਖੁਰਦ- ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਰਿਵਾਰ ਦੇ ਵਿਰੋਧ ਕਰਨ ਤੇ ਪੁਲੀਸ ਵੱਲੋਂ ਪਰਿਵਾਰ ਨਾਲ ਧੱਕਾ ਮੁੱਕੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਅਤੇ ਹਾਦਸੇ ਦਾ ਸ਼ਿਕਾਰ ਹੋਏ ਕਾਮੇ ਦਾ ਇਲਾਜ ਮਹਿਕਮਾ ਵੱਲੋਂ ਆਪਣੇ ਤੌਰ ਤੇ ਕਰਵਾਇਆ ਜਾਵੇ, ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਅਤੇ ਪਰਿਵਾਰ ਨੂੰ ਇਨਸਾਫ ਦਵਾਈਆਂ ਜਾਵੇ, ਜੇਕਰ ਹਾਦਸੇ ਦੇ ਜਿੰਮੇਵਾਰ ਹੋਏ ਬਿਜਲੀ ਅਧਿਕਾਰੀਆਂ ਅਤੇ ਗੁੰਡਾਗਰਦੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਜਥੇਬੰਦੀਆਂ ਇਸ ਬੇਇਨਸਾਫੀ ਵਿਰੁੱਧ ਬਿਜਲੀ ਵਿਭਾਗ ਦੀ ਦੇ ਠੇਕਾ ਕਾਮਿਆਂ ਦੀ ਜਥੇਬੰਦੀ ਪਾਵਰਕੌਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੰਘਰਸ਼ਾ ਵਿੱਚ ਸਾਮਲ ਹੋਕੇ ਜੋਰਦਾਰ ਵਿਰੋਧ ਕਰੇਗੀ।
——————