ਪੀ.ਐਸ.ਪੀ.ਸੀ.ਐਲ ਦੁਆਰਾ ਠੇਕੇ ‘ਤੇ ਭਰਤੀ ਕੀਤੇ ਗਏ ਲਾਈਨਮੈਨ ਕਰਮੀਆਂ ਨੂੰ ਤਿੰਨ ਸਾਲ ਦੀਆਂ ਸੇਵਾਵਾਂ ਤੋਂ ਬਾਅਦ ਰੈਗੂਲਰ ਕਰ ਦਿੱਤਾ ਗਿਆ ਹੈ। ਮਹਿਕਮੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਤਿੰਨ ਸਾਲ ਦਾ ਸਮਾਂ ਪੂਰਾ ਕਰ ਲੈਣ ਵਾਲੇ ਠੇਕੇ ‘ਤੇ ਭਰਤੀ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਹੁਕਮ ਹੋਏ ਹਨ।

ਨੋਟੀਫਿਕੇਸ਼ਨ ਅਨੁਸਾਰ ਇੰਨ੍ਹਾਂ ਰੈਗੂਲਰ ਕਰਮੀਆਂ ਤੇ ਛੁੱਟੀਆਂ ਅਤੇ ਸੇਵਾਵਾਂ ਸਬੰਧੀ ਪੀ.ਐਸ.ਈ.ਬੀ (ਹੁਣ ਪੀ.ਐਸ.ਪੀ.ਸੀ.ਐਲ) ਦੀਆਂ ਪ੍ਰਚਲਤ ਹਦਾਇਤਾਂ/ਰੈਗੂਲੇਸ਼ਨ ਲਾਗੂ ਹੋਣਗੇ। ਇਸ ਤੋਂ ਇਲਾਵਾ ਜੇਕਰ ਸਮੇਂ ਸਮੇਂ ਅਨੁਸਾਰ ਨਿਯਮਾਂ ‘ਚ ਕੋਈ ਸੋਧ ਹੋਏਗੀ ਤਾਂ ਉਹ ਵੀ ਇੰਨ੍ਹਾਂ ਕਰਮਚਾਰੀਆਂ ‘ਤੇ ਲਾਗੂ ਹੋਵੇਗੀ।