ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ: ਸ਼ਾਹਕੋਟ ਦੇ ਨਜ਼ਦੀਕੀ ਪਿੰਡ ਢੰਡੋਵਾਲ ਵਿਖੇ ਸੋਮਵਾਰ ਸ਼ਾਮ ਪਰਾਲੀ ਨਾਲ ਲੱਦੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਗੁਰਮੇਜ ਸਿੰਘ ਪੁੱਤਰ ਬਾਜ ਸਿੰਘ ਵਾਸੀ ਪਿੰਡ ਠੂਠਗੜ (ਮੋਗਾ) ਸ਼ਾਹਕੋਟ ਦੇ ਨਜ਼ਦੀਕੀ ਪਿੰਡ ਨੰਗਲ ਅੰਬੀਆਂ ਤੋਂ ਟਰੈਕਟਰ-ਟਰਾਲੀ ’ਤੇ ਪਰਾਲੀ ਲੱਦ ਕੇ ਵਾਪਸ ਜਾ ਰਿਹਾ ਸੀ ਕਿ ਜਦ ਉਹ ਕਰੀਬ 6 ਵਜੇ ਪਿੰਡ ਢੰਡੋਵਾਲ ਵਿਖੇ ਪਹੁੰਚਿਆ ਤਾਂ ਟਰਾਲੀ ਵਿੱਚ ਲੱਦੀ ਪਰਾਲੀ ਅਚਾਨਕ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ, ਜਿਸ ਕਾਰਨ ਤਾਰਾ ਸਪਾਰਕ ਹੋਣ ਕਰਕੇ ਪਰਾਲੀ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਣ ਤੇ ਟਰੈਕਟਰ ਚਾਲਕ ਦੇ ਸਾਥੀਆਂ ਨੇ ਬਚਾਅ ਕਰਨ ਲਈ ਪਰਾਲੀਆਂ ਦੀਆਂ ਪੰਡਾਂ ਸੜਕ ’ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਰੀਬ ਡੇਢ ਕਿਲੋਮੀਟਰ ਤੱਕ ਜਾ ਕੇ ਇੱਕ ਘਰ ਤੋਂ ਪਾਣੀ ਦਾ ਛਿੜਕਾ ਕਰਕੇ ਟਰੈਕਟਰ-ਟਰਾਲੀ ਨੂੰ ਬਚਾਇਆ। ਇਸ ਦੌਰਾਨ ਰਾਹਗੀਰਾਂ ਨੇ ਵੀ ਬੜੀ ਮੁਸ਼ਕਲ ਨਾਲ ਆਪਣਾ ਬਚਾਅ ਕੀਤਾ ਅਤੇ ਹਰ ਪਾਸੇ ਧੂੰਆ ਫੈਲ ਗਿਆ। ਇਸ ਸਬੰਧੀ ਜਦ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਅਤੇ ਫਾਇਰਬਿ੍ਰਗੇਡ ਟੀਮ ਨੂੰ ਪਤਾ ਲੱਗਾ ਤਾਂ ਪੁਲਿਸ ਪਾਰਟੀ ਅਤੇ ਸ਼ਾਹਕੋਟ ਤੇ ਨਕੋਦਰ ਤੋਂ ਫਾਇਰਬਿਗ੍ਰੇਡ ਦੀਆਂ ਗੱਡੀਆਂ ਤੁਰੰਤ ਘਟਨਾ ਸਥਾਨ ਤੇ ਪਹੁੰਚੀਆਂ। ਇਸ ਤੋਂ ਇਲਾਵਾ ਸੁਖਦੀਪ ਸਿੰਘ ਸੋਨੂੰ ਪੀ.ਏ. ਵਿਧਾਇਕ ਸ਼ੇਰੋਵਾਲੀਆ, ਸੁਰਿੰਦਰਜੀਤ ਸਿੰਘ ਚੱਠਾ ਸਰਪੰਚ ਢੰਡੋਵਾਲ ਤੇ ਚੇਅਰਮੈਨ ਮਾਰਕੀਟ ਕਮੇਟੀ ਅਤੇ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਵੀ ਮੌਕੇ ’ਤੇ ਪਹੁੰਚੇ, ਜਿਨਾਂ ਦੀ ਦੇਖ-ਰੇਖ ਵਿੱਚ ਜੇ.ਸੀ.ਬੀ. ਮਸ਼ੀਨ ਅਤੇ ਫਾਇਰ ਟੀਮ ਨੇ ਅੱਗ ਤੇ ਕਾਬੂ ਪਾਉਣ ਦੇ ਯਤਨ ਜਾਰੀ ਰੱਖੇ। ਇਸ ਦੌਰਾਨ ਜਿਥੇ ਫਾਇਰਬਿ੍ਰਗੇਡ ਦੇ ਮੁਲਾਜ਼ਮਾਂ ਵੱਲੋਂ ਸੜਕ ’ਤੇ ਫੈਲੀ ਅੱਗ ’ਤੇ ਦੇਰ ਰਾਤ ਤੱਕ ਕਾਬੂ ਪਾਇਆ ਗਿਆ, ਉਥੇ ਹੀ ਪੁਲਿਸ ਘਟਨਾ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਸੀ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ