ਫਗਵਾੜਾ 28 ਫਰਵਰੀ ( ਡਾਕਟਰ ਰਮਨ,ਅਜੈ ਕੋਛੜ) ਸੋਸਵਾ ਪੰਜਾਬ ਦੀ ਸਹਾਇਤਾ ਨਾਲ ਸਰਬ ਨੌਜਵਾਨ ਸਭਾ ਵੱਲੋਂ ਬਿਊਟੀਸ਼ਨ ਅਤੇ ਟੇਲਰਿੰਗ ਦੀਆਂ ਵਿੱਦਿਆਰਥਣਾਂ ਦਾ ਕੋਰਸ ਪੂਰਾ ਹੋਣ ਉਪਰੰਤ ਉਹਨਾ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ/ਕਿੱਟਾਂ ਵੰਡ ਕਰਨ ਸਬੰਧੀ ਸਮਾਗਮ ਦਾ ਆਯੋਜਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ੍ਰ. ਬਲਵੀਰ ਸਿੰਘ ਉੱਭੀ (ਯੂ.ਕੇ.) ਨੇ ਕੀਤੀ। ਜਦਕਿ ਬਤੌਰ ਮੁੱਖ ਮਹਿਮਾਨ ਏ.ਡੀ.ਸੀ. ਅਤੇ ਕਾਰਪੋਰੇਸ਼ਨ ਫਗਵਾੜਾ ਦੇ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਸ਼ਾਮਲ ਹੋਏ। ਏ.ਡੀ.ਸੀ. ਮੁਲਤਾਨੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ/ਔਰਤਾਂ ਨੂੰ ਹੱਥੀਂ ਕਿੱਤਾ ਸਿਖਲਾਈ ਦੇਣਾ ਇਸ ਸਮੇਂ ਬਹੁਤ ਮਹੱਤਵਪੂਰਨ ਹੈ ਅਤੇ ਸਮੇਂ ਦੀ ਲੋੜ ਹੈ। ਉਹਨਾ ਕਿਹਾ ਕਿ ਜਿਵੇਂ ਘਰ ‘ਚ ਇੱਕ ਔਰਤ ਪੜ•ੀ ਲਿਖੀ ਹੈ ਤਾਂ ਪੂਰਾ ਟੱਬਰ ਪੜ• ਜਾਂਦਾ ਹੈ, ਉਵੇਂ ਹੀ ਵੋਕੇਸ਼ਨਲ ਕੋਰਸ ਕਰਕੇ ਹੱਥੀਂ ਕਿੱਤਾ ਸਿਖਕੇ ਉਹ ਪੂਰੇ ਪਰਿਵਾਰ ਦੀ ਅਰਥਿਕ ਹਾਲਤ ਸੁਚੱਜੀ ਕਰਨ ‘ਚ ਯੋਗਦਾਨ ਪਾ ਸਕਦੀ ਹੈ। ਉਹਨਾ ਨੇ ਕੋਰਸ ਪਾਸ ਕਰਕੇ ਜਾਣ ਵਾਲੀਆਂ ਲੜਕੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਅਤੇ ਬੈਂਕਾਂ ਤੋਂ ਕਰਜ਼ੇ ਲੈ ਕੇ ਆਪਣੇ ਕਾਰੋਬਾਰ ਖੋਲ•ਣ ਲਈ ਵੀ ਪ੍ਰੇਰਿਆ। ਅੱਜ ਦੇ ਇਸ ਸਰਟੀਫਿਕੇਟ ਵੰਡ ਸਮਾਗਮ ਵਿੱਚ ਫਗਵਾੜਾ ਦੇ ਤਹਿਸੀਲਦਾਰ ਨਵਦੀਪ ਸਿੰਘ ਅਤੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜੇ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਭਾ ਦੇ ਪਿਛਲੇ 29 ਸਾਲ ਦੀਆਂ ਸਰਗਰਮੀਆਂ ਦਾ ਵੇਰਵਾ ਵੀ ਦਿੱਤਾ ਅਤੇ ਕਿਹਾ ਕਿ ਸਭਾ ਵਲੋਂ ਹਰ ਸਾਲ ਲੋੜਵੰਦ ਲੜਕੀਆਂ ਦੇ ਵਿਆਹ, ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਉਹਨਾ ਦੀ ਪੜ•ਾਈ ਦਾ ਖਰਚਾ, ਸਲਾਨਾ ਜਾਗਰਣ ਅਤੇ ਟਰੈਫਿਕ, ਵਾਤਾਵਰਨ, ਨਸ਼ਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸਮਾਗਮ ਵਿੱਚ ਅਵਤਾਰ ਸਿੰਘ ਮੰਡ, ਹੁਸਨ ਲਾਲ ਜਰਨਲ ਮੈਨੇਜਰ ਜੇਸੀਟੀ ਮਿੱਲ, ਸਾਹਿਤਕਾਰ ਗੁਰਮੀਤ ਸਿੰਘ ਪਲਾਹੀ, ਉਦਯੋਗਪਤੀ ਅਸ਼ਵਨੀ ਕੋਹਲੀ, ਸੀ.ਡੀ.ਪੀ.ਓ. ਸੁਸ਼ੀਲ ਲਤਾ ਭਾਟੀਆ, ਕੈਰੀਅਰ ਕੌਂਸਲਰ ਗੌਰਵ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਭਾ ਦੀਆਂ ਸਰਗਰਮੀਆਂ ਨੂੰ ਸਰਾਹਿਆ। ਏ.ਡੀ.ਸੀ ਗੁਰਮੀਤ ਸਿੰਘ ਮੁਲਤਾਨੀ ਨੇ ਸਰਬ ਨੌਜਵਾਨ ਸਭਾ ਦੇ 29 ਸਾਲਾਂ ਦੇ ਸਫ਼ਰ ਦਾ ਇੱਕ ਸੁਚਿੱਤਰ ਸੋਵੀਨਾਰ ਵੀ ਜਾਰੀ ਕੀਤਾ। ਉਹਨਾ ਨੇ ਬਿਊਟੀਸ਼ਨ ਅਤੇ ਟੇਲਰਿੰਗ ਦੀਆਂ 50 ਸਫ਼ਲ ਸਿਖਿਆਰਥਣਾਂ ਨੂੰ ਕਿੱਟਾਂ ਅਤੇ ਸਿਲਾਈ ਮਸ਼ੀਨਾਂ ਵੰਡੀਆਂ। ਵਿਦਿਆਰਥਣਾਂ ਵਲੋਂ ਆਪਣੇ ਸਿੱਖੇ ਕੰਮਾਂ ਦੀ ਵਿਸ਼ੇਸ਼ ਨੁਮਾਇਸ਼ ਵੀ ਲਗਾਈ ਗਈ। ਬਿਊਟੀਸ਼ਨ ਅਤੇ ਟੇਲਰਿੰਗ ਕਟਿੰਗ ਦੀਆਂ ਵਿਦਿਆਰਥਣਾਂ ਨੇ ਆਪਣੀਆਂ ਟੀਚਰਾਂ ਨੀਤੂ ਗੁਡਿੰਗ ਅਤੇ ਇੰਦਰਜੀਤ ਕੌਰ ਅਤੇ ਜਗਜੀਤ ਸੇਠ ਮੈਨੇਜਰ ਦੀ ਅਗਵਾਈ ‘ਚ ਸ਼ਾਨਦਾਰ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਜਿਹਨਾ ਵਿੱਚ ਸਰਬਜੋਤ ਕੌਰ, ਮਧੁ ਵਰਮਾ, ਸੁਰਜੀਤ ਕੌਰ, ਸੁਨੈਣਾ, ਜਯੋਤੀ ਰਾਣੀ, ਜਸਪ੍ਰੀਤ ਕੌਰ, ਪ੍ਰਭਜੋਤ ਕੌਰ, ਵਨੀਤਾ, ਰੰਜਨਾ ਤਿਵਾੜੀ, ਰੁਚੀਕਾ, ਰਿੰਮੀ, ਮਨਦੀਪ, ਪਰਮਜੀਤ, ਸੁਜਾਤਾ, ਸਾਕਸ਼ੀ, ਮੋਨਿਕਾ, ਆਂਚਲ, ਗਗਨ ਕਿਰਨਪ੍ਰੀਤ ਆਦਿ ਲੜਕੀਆਂ ਨੇ ਭਾਗ ਲਿਆ। ਸਰਬ ਨੌਜਵਾਨ ਸਭਾ ਦੇ ਇਸ ਸਮਾਗਮ ਵਿੱਚ ਵੱਡੀ ਗਿਣਤੀ ‘ਚ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ, ਜਿਹਨਾ ਵਿੱਚ ਵੱਖੋ- ਵੱਖਰੀਆਂ ਸਵੈ-ਸੇਵੀ ਸੰਸਥਾਵਾਂ ਦੇ ਪ੍ਰਬੰਧਕ ਅਤੇ ਮੈਂਬਰ ਵੀ ਸ਼ਾਮਲ ਸਨ। ਮੰਚ ਸੰਚਾਲਨ ਹਰਜਿੰਦਰ ਗੋਗਨਾ ਨੇ ਬਾਖੂਬੀ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਵਿਜੇ ਕੁਮਾਰ, ਡਾ. ਕੁਲਦੀਪ ਸਿੰਘ, ਕੁਲਬੀਰ ਬਾਵਾ, ਉਂਕਾਰ ਜਗਦੇਵ, ਯਤਿੰਦਰ ਰਾਹੀ, ਰਣਜੀਤ ਮਲੱਣ, ਰਮੇਸ਼ ਅਰੋੜਾ, ਪੰਜਾਬੀ ਗਾਇਕ ਮਨਮੀਤ ਮੇਵੀ, ਬਨਵਾਰੀ ਲਾਲ, ਬਲਜਿੰਦਰ ਸਿੰਘ ਫਤਿਹਗੜ• ਸਾਬਕਾ ਸਰਪੰਚ, ਨਰਿੰਦਰ ਸੈਣੀ, ਤੇਜਵਿੰਦਰ ਦੁਸਾਂਝ, ਪਰਮਜੀਤ ਰਾਏ, ਸੁਨੀਲ ਬੇਦੀ, ਪਰਸ਼ੋਤਮ, ਡਾ. ਨਰੇਸ਼ ਬਿੱਟੂ, ਅੰਮ੍ਰਿਤਪਾਲ ਚੀਮਾ ਸਰਪੰਚ ਪੰਡੋਰੀ, ਵਿਜੇ ਕੁਮਾਰ ਪੰਡੋਰੀ ਸਾਬਕਾ ਸਰਪੰਚ, ਸੁਰਜੀਤ ਸਿੰਘ ਬਾਹੜਾ, ਸਹਾਇਕ ਟੀਚਰ ਮੰਜੂ, ਹੈਪੀ ਬਰੋਕਰ, ਰਵੀ ਚੌਹਾਨ ਆਦਿ ਮੌਜੂਦ ਸਨ।
ਤਸਵੀਰ ਸਮੇਤ।