Home Punjabi-News ਬਾਰ੍ਹਵੀ ਪ੍ਰੀਖਿਆ ਵਿੱਚ ਜਿਲ੍ਹਾ ਟਾਪਰ ਤਰਿਸ਼ਨਾ ਦਾ ਕੀਤਾ ਗਿਆ ਸਨਮਾਨ। ਮਾਣਯੋਗ ਸਿੱਖਿਆ...

ਬਾਰ੍ਹਵੀ ਪ੍ਰੀਖਿਆ ਵਿੱਚ ਜਿਲ੍ਹਾ ਟਾਪਰ ਤਰਿਸ਼ਨਾ ਦਾ ਕੀਤਾ ਗਿਆ ਸਨਮਾਨ। ਮਾਣਯੋਗ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੇ ਪੀ.ਏ. ਸ਼੍ਰੀ ਸੰਦੀਪ ਸਿੰਗਲਾ ਵੱਲੋ ਸਪੈਸ਼ਲ ਫੋਨ ਕਾਲ ਕਰਕੇ ਤਰਿਸ਼ਨਾ ਤੇ ਅਧਿਆਪਕਾਂ ਨੂੰ ਦਿੱਤੀ ਗਈ ਮੁਬਾਰਕਬਾਦ ਤੇ ਭਵਿੱਖ ਵਿੱਚ ਹਰ ਸੰਭਵ ਮਦਦ ਦਾ ਦਿੱਤਾ ਗਿਆ ਭਰੋਸਾ।

ਫਗਵਾੜਾ 24 ਜੁਲਾਈ

ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ. ਮੱਸਾ ਸਿੰਘ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਸ. ਗੁਰਭਜਨ ਸਿੰਘ ਲਾਸਾਨੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ਼੍ਰੀਮਤੀ ਹਰਜਿੰਦਰ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਗਵਾੜਾ ਤੇ ਪ੍ਰਾਇਮਰੀ ਅਧਿਆਪਕਾਂ ਵੱਲੋ ਸਾਂਝੇ ਰੂਪ ਵਿੱਚ ਬਾਰ੍ਹਵੀਂ ਬੋਰਡ ਪ੍ਰੀਖਿਆਵਾਂ ਵਿੱਚ ਫਗਵਾੜਾ ਦੀ ਵਿਦਿਆਰਥਣ ਤਰਿਸ਼ਨਾ ਦਾ ਪੂਰੇ ਜਿਲ੍ਹੇ ਵਿੱਚ ਪਹਿਲਾ ਸਥਾਨ ਕਰਨ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮਾਣਯੋਗ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੇ ਪੀ.ਏ. ਸ਼੍ਰੀ ਸੰਦੀਪ ਸਿੰਗਲਾ ਵੱਲੋ ਸਪੈਸ਼ਲ ਫੋਨ ਕਾਲ ਕਰਕੇ ਤਰਿਸ਼ਨਾ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ । ਇਸ ਮੌਕੇ ਕੋਰੋਨਾ ਕਾਲ ਦੌਰਾਨ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਗਈ। ਸ਼੍ਰੀਮਤੀ ਹਰਜਿੰਦਰ ਕੌਰ ਬੀਪੀਈਓ ਫਗਵਾੜਾ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ ਆਪਣੀ ਸਾਰੀ ਪੜਾਈ ਸਰਕਾਰੀ ਸਕੂਲਾਂ ਤੋ ਪ੍ਰਾਪਤ ਕੀਤੀ ਹੈ। ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਜਗਤਪੁਰ ਜੱਟਾਂ ਤੋਂ ਪ੍ਰਾਪਤ ਕੀਤੀ ਹੈ।ਮੋਜੂਦਾ ਸਮੇਂ ਸ.ਕੰ.ਸ.ਸ.ਸ, ਫਗਵਾੜਾ ਵਿਖੇ ਪੜ੍ਹਾਈ ਪ੍ਰਾਪਤ ਕੀਤੀ ਹੈ। ਤਰਿਸ਼ਨਾ ਨੇ ਕਿਹਾ ਕਿ ਇਸ ਸਫਲਤਾ ਦੇ ਪਿਛੇ ਮੇਰੇ ਸਾਰੇ ਪ੍ਰਾਇਮਰੀ,ਸਕੈਡਰੀ ਤੇ ਸੀਨੀਅਰ ਸੰਕੈਡਰੀ ਸਕੂਲਾਂ ਦੇ ਅਧਿਆਪਕਾਂ ਤੇ ਮਾਪਿਆਂ ਦਾ ਹੱਥ ਹੈ ਤੇ ਅੱਗੇ ਵੀ ਆਪਣੀ ਪੜਾਈ ਇੰਝ ਜਾਰੀ ਰੱਖਦੇ ਹੋਏ ਮਿਹਨਤ ਕਰਦੀ ਰਹੇਗੀ। ਇਸ ਮੌਕੇ ਸ਼੍ਰੀਮਤੀ ਹਰਜਿੰਦਰ ਕੌਰ ਬੀਪੀਈਓ ਫਗਵਾੜਾ, ਪ੍ਰਾਇਮਰੀ ਅਧਿਆਪਕਾਂ ਤੇ ਦਫਤਰੀ ਸਟਾਫ ਵੱਲੋ ਟ੍ਰਾਫੀ ਤੇ 5100 ਰੁਪਏ ਨਕਦ ਰਾਸ਼ੀ ਦੇ ਕੇ ਬੱਚੇ ਦੀ ਹੌਸਲਾ ਅਫਜਾਈ ਕੀਤੀ ਗਈ ਤੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਗਈ।ਇਸ ਮੌਕੇ ਸੰਨੀ ਡੇਵਿਟ, ਅਮ੍ਰਿਤ, ਨੀਤੂ, ਰਾਜਵਿੰਦਰ ਦਫਤਰੀ ਸਟਾਫ ਤੋਂ ਇਲਾਵਾ ਪਰਮਿੰਦਰ ਪਾਲ ਸਿੰਘ ਸੀ.ਐਮ.ਟੀ., ਕੁਲਵਿੰਦਰ ਕੌਰ ਸੀਐਚਟੀ, ਸੁਨੀਤਾ ਰਾਹਲ, ਨਰੇਸ਼ ਬਾਲਾ, ਰਾਣੀ, ਜਸਬੀਰ ਭੰਗੂ ਉਪ ਪ੍ਰਧਾਨ ਪੰਜਾਬ ਇੰਟੈਕ, ਜਸਬੀਰ ਸੈਣੀ, ਗੌਰਵ ਸਿੰਘ ਰਾਠੌਰ, ਜਗਦੀਸ਼ ਸਿੰਘ, ਦਲਜੀਤ ਸੈਣੀ, ਰਵਿੰਦਰ ਕੁਮਾਰ, ਤੀਰਥ ਸਿੰਘ, ਕੁਲਵਿੰਦਰ ਰਾਏ, ਰਾਮਪਾਲ, ਸਰਬਜੀਤ ਕੁਮਾਰ, ਪਰਮਜੀਤ ਚੌਹਾਨ, ਸੁਨੀਲ ਦੱਤ, ਰਕੇਸ਼ ਕੰਡਾ ਆਦਿ ਅਧਿਆਪਕ ਤੇ ਮਾਪੇ ਹਾਜਰ ਸਨ।