Home Punjabi-News ਬਾਰਵੀਂ ਕਲਾਸ ਦੀ ਵਿਦਿਆਰਥਣ ਪਲਵੀ ਮਹੇ ਨੇ ਪਿੰਡ ਧਨਾਲ ਕਲਾਂ ਦਾ ਨਾਮ...

ਬਾਰਵੀਂ ਕਲਾਸ ਦੀ ਵਿਦਿਆਰਥਣ ਪਲਵੀ ਮਹੇ ਨੇ ਪਿੰਡ ਧਨਾਲ ਕਲਾਂ ਦਾ ਨਾਮ ਕੀਤਾ ਰੋਸਨ ,

ਪੰਜਾਬ ਸਕੂਲ਼ ਸਿੱਖਿਆ ਬੋਰਡ ਵਲੋਂ ਪਿਛਲੇ ਦਿਨੀਂ ਬਾਰਵੀਂ ਕਲਾਸ ਦੇ ਨਤੀਜੇ ਪੂਰੇ ਪੰਜਾਬ ਭਰ ਵਿੱਚ ਐਲਾਨੇ ਗਏ ਜਲੰਧਰ ਜ਼ਿਲ੍ਹੇ ਦੇ ਪਿੰਡ ਧਨਾਲ ਕਲਾਂ ਦੇ ਗੋਰਮਿੰਟ ਸੀਨੀਅਰ ਸੈਕੰਡਰੀ ਖਾਬਰਾਂ ਜਲੰਧਰ ਸਕੂਲ ਦੇ 12 ਵੀਂ ਕਲਾਸ ਦੇ ਵਿਦਿਆਰਥਣ ਦਾ ਬੋਰਡ ਵਲੋਂ ਲਈ ਪ੍ਰੀਖਿਆ ’ਚੋਂ ਨਤੀਜਾ 88,2% ਰਿਹਾ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਪਵਨ ਕੁਮਾਰ ਨੇ ਦੱਸਿਆ ਕੇ ਸਾਰੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ। ਜਿਨ੍ਹਾਂ ’ਚ ਪਲਵੀ ਮਹੇ ਪੁੱਤਰੀ ਸ੍ਰੀ ਵਿਜੈ ਕੁਮਾਰ ,ਮਾਤਾ ਸੁਨੀਤਾ ਰਾਣੀ ਨੇ 88,2%ਅੰਕ ਹਾਸਿਲ ਕੀਤੇ ਹਨ। ਸਕੂਲ ਦੇ ਸਮੂਹ ਸਟਾਫ ਨੇ ਚੰਗੇ ਨਤੀਜੇ ਆਉਣ ਤੇ ਬੱਚਿਆਂ ਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਉਹਨਾਂ ਨੇ ਦੱਸਿਆ ਕੇ ਅਸੀਂ ਚੰਗੀ ਸਿੱਖਿਆ ਤੇ ਅਨੁਸ਼ਾਸਨ ਦੇ ਪ੍ਰਤੀ ਹਮੇਸ਼ਾ ਬੱਚਿਆਂ ਨੂੰ ਪ੍ਰੇਰਤ ਕੀਤਾ ਜਿਸ ਨਾਲ ਅੱਜ ਪੂਰੇ ਧਨਾਲ ਕਲਾਂ ਵਿੱਚ ਖੁਸ਼ੀ ਦੀ ਲਹਿਰ ਹੈ, ਨਾਲ ਹੀ ਉਹਨਾਂ ਵਲੋਂ ਸਰਕਾਰ ਦੁਆਰਾ ਚਲਾਏ ਜਾ ਰਹੇ ਸਿੱਖਿਆ ਕੇਦਰਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਪਵਨ ਕੁਮਾਰ ਨੇ ਸਾਰੇ ਵਿਦਿਆਰਥੀਆ ਤੇ ਮਾਪਿਆ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਦੇ ਮੇਹਨਤੀ ਸਟਾਫ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ।