ਨਗਰ ਨਿਗਮ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਏ ਸਮਾਗਮ ਵਿਚ ਕੀਤੀ ਸ਼ਮੂਲੀਅਤ  

ਫਗਵਾੜਾ (ਡਾ ਰਮਨ )
ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੀ ਵਲੋਂ ਸੰਵਿਧਾਨ ਰਾਹੀਂ ਦਿੱਤਾ ਗਿਆ ਬਰਾਬਰੀ ਤੇ ਭਾਈਚਾਰਕ ਏਕਤਾ ਦਾ ਸੁਨੇਹਾ ਵਰਤਮਾਨ ਸਮੇਂ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ ਤਾਂ ਹੀ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦਾ ਵਿਕਾਸ ਕਰਕੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿਚ ਲਿਆਂਦਾ ਜਾ ਸਕਦਾ ਹੈ। 

ਅੱਜ ਇੱਥੇ ਨਗਰ ਨਿਗਮ ਦਫਤਰ ਵਿਖੇ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਵਰਮਾ, ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਦੇ ਹੋਰਨਾਂ ਸਿਆਸੀ ਆਗੂਆਂ ਨਾਲ ਪੰਜਾਬ ਸਰਕਾਰ ਵਲੋਂ ਕਰਵਾਏ ਸਮਾਗਮ ਵਿਚ ਆਨਲਾਇਨ ਤਰੀਕੇ ਸ਼ਮੂਲੀਅਤ ਕੀਤੀ। 

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕੇਵਲ ਅਨੁਸੂਚਿਤ ਜਾਤੀ ਭਾਈਚਾਰੇ ਦੇ ਹੀ ਨਹੀਂ ਸਗੋਂ ਸਮੂਹ ਵਰਗਾਂ ਦੇ ਮਸੀਹਾ ਹਨ ਕਿਉਂਕਿ ਉਨ੍ਹਾਂ ਜਾਤ-ਪਾਤ, ਨਸਲਾਂ ਤੋਂ ਉੱਪਰ ਉਠਕੇ ਦੇਸ਼ ਦੇ ਭਲਾਈ ਤੇ ਵਿਕਾਸ ਦੀ ਗੱਲ ਕੀਤੀ। 

ਇਸ ਤੋਂ ਪਹਿਲਾਂ ਉਨ੍ਹਾਂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਾਬਾ ਸਾਹਿਬ ਦੇ ਬੁੱਤ ’ਤੇ ਫੁੱਲ ਮਾਲਾਵਾਂ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। 

ਇਸ ਮੌਕੇ ਸਰਜੀਵਨ ਲਤਾ, ਸੰਜੀਵ ਬੁੱਗਾ ਸ਼ਹਿਰੀ ਪ੍ਰਧਾਨ, ਗੁਰਦਿਆਲ ਸਿੰਘ ਭੁੱਲਾਰਾਈ ਚੇਅਰਮੈਨ ਬਲਾਕ ਸੰਮਤੀ,  ਰੇਸ਼ਮ ਕੌਰ ਉਪ ਚੇਅਰਮੈਨ, ਮੀਨਾ ਰਾਣੀ ਤੇ ਨਿਸ਼ਾ ਰਾਣੀ ਜਿਲ੍ਹਾ ਪ੍ਰੀਸ਼ਦ ਮੈਂਬਰ, ਜਗਜੀਵਨ ਲਾਲ ਉਪ ਚੇਅਰਮੈਨ ਮਾਰਕੀਟ ਕਮੇਟੀ, ਰਾਣੀ ਪਿਪਰਗੰਜੀ, ਸੀਤਾ ਦੇਵੀ ਸਾਬਕਾ ਐਮ.ਸੀ. , ਮੁਨੀਸ਼ ਪ੍ਰਭਾਕਰ ਤੇ ਪਦਮ ਦੇਵ ਸਾਬਕਾ ਐਮ.ਸੀ. ਤੇ ਹੋਰ ਹਾਜ਼ਰ ਸਨ।