ਫਗਵਾੜਾ (ਡਾ ਰਮਨ )

ਧੰਨ – ਧੰਨ ਬਾਬਾ ਨਿੱਕੇ ਸ਼ਾਹ ਜੀ ਝੂਮਾਂਵਾਲੀ ਸਰਕਾਰ ਪਿੰਡ ਬੇਗਮਪੁਰ – ਸੰਗਤਪੁਰ( ਤਹਿਸੀਲਚ ਫਗਵਾੜਾ ) ਵਿਖੇ ਬਾਬਾ ਸ਼ਾਹ ਫਤਿਹ ਅਲੀ ਜੀ ਦਾ ਸਲਾਨਾ ਜੋੜ ਮੇਲਾ ਦਰਬਾਰ ਦੇ ਮੌਜੂਦਾ ਗੱਦੀਨਸ਼ੀਨ ਸੰਤ ਪ੍ਰੀਤਮ ਦਾਸ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੇ ਚੱਲਦਿਆਂ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਸ਼ਰਧਾਪੂਰਵਕ ਕਰਵਾਇਆ ਗਿਆ । ਇਸ ਮੌਕੇ ਸੰਤ ਪ੍ਰੀਤਮ ਦਾਸ ਜੀ ਨੇ ਝੰਡੇ, ਚਿਰਾਗ ਅਤੇ ਚਾਦਰ ਦੀ ਰਸਮ ਅਦਾ ਕਰਨ ਉਪਰੰਤ ਸਰਬਤ ਦੇ ਭਲੇ ਅਤੇ ਸੁਖ ਸ਼ਾਂਤੀ ਦੀ ਅਰਦਾਸ ਕਰਦਿਆਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਖਾਤਮੇ ਦੀ ਕਾਮਨਾ ਵੀ ਕੀਤੀ ਗਈ । ਸੰਤ ਪ੍ਰੀਤਮ ਦਾਸ ਜੀ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਬਾਬਾ ਸ਼ਾਹ ਫਤਿਹ ਅਲੀ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨਾ ਅਤੇ ਕੋਵਿਡ -19 ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ । ਇਸ ਮੌਕੇ ਵੱਖ – ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਗਿਆ । ਇਸ ਮੌਕੇ ਸੇਵਾਦਾਰਾਂ ਨੇ ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਵਰਤਾਉਣ ਦੌਰਾਨ ਸ਼ੋਸਲ ਡਿਸਟੈਸ ਦਾ ਧਿਆਨ ਰੱਖਿਆ ਗਿਆ । ਇਸ ਮੌਕੇ ਸੰਗਤਾਂ ਨੇ ਦਰਬਾਰ ‘ਤੇ ਨਤਮਸਤਕ ਹੋ ਕੇ ਬਾਬਾ ਫਤਹਿ ਅਲੀ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਸੰਤ ਟਹਿਲ ਨਾਥ ਜੀ ਨੰਗਲ, ਬਾਬਾ ਸ਼ਾਮ ਲਾਲ ਮਾਹਲਗੇਲਾ, ਬਾਬਾ ਚਰਨ ਦਾਸ ਜਗਪਾਲਪੁਰ, ਸੰਤ ਦਲਜੀਤ ਸਿੰਘ ਸੋਢੀ, ਸੰਤ ਮਿਲਖਾ ਸਿੰਘ ਲੁਧਿਆਣਾ, ਸੰਤ ਗੁਰਮੁਖ ਸਿੰਘ ਮਾਨਾਵਾਲੀ, ਸੰਤ ਰਾਣਾ ਜੀ ਕੰਗ ਜਗੀਰ, ਸੰਤ ਮੁਕੇਸ਼ ਨਾਥ ਨੰਗਲ, ਸੰਤ ਕਪੂਰ ਦਾਸ ਅਬਾਦਪੁਰਾ ਜਲੰਧਰ, ਪਵਨ ਕੁਮਾਰ ਸੋਨੂ ਬਲਾਕ ਸੰਮਤੀ ਮੈਂਬਰ, ਸਰਪੰਚ ਬੀਬੀ ਕਸ਼ਮੀਰ ਕੌਰ , ਗਰੀਬ ਦਾਸ, ਮੋਹਣ ਲਾਲ, ਹੀਰਾ ਸਿੰਘ, ਜਰਨੈਲ ਸਿੰਘ, ਚਰਨਜੀਤ ਮਾਹੀ, ਕੁਲਦੀਪ ਗਾਮਾ, ਅਮਰ ਨਾਥ, ਰਾਮ ਨਾਥ, ਸਾਬਕਾ ਸਰਪੰਚ ਚਮਨ ਲਾਲ, ਸਾਬਕਾ ਸਰਪੰਚ ਬਲਵੰਤ ਸਿੰਘ, ਹਰਭਜਨ ਸਿੰਘ, ਹਲਵਾਈ ਚਰਨਜੀਤ ਅਕਾਲਗੜ, ਡਾ. ਸੋਹਣ ਸਿੰਘ, ਸੁੱਚਾ ਰਾਮ, ਗੈਬੀ, ਤੇਜ ਪਾਲ, ਬਲਦੇਵ ਮਰਵਾਹਾ ਫਗਵਾੜਾ, ਕਸ਼ਮੀਰੀ ਲਾਲ, ਮਾ. ਮਹਿੰਦਰ ਸਿੰਘ, ਪਰਮਜੀਤ ਗੁਲਾਬਗੜ ਆਦਿ ਵੀ ਹਾਜ਼ਰ ਸਨ ।