Home Punjabi-News ਬਾਬਾ ਫਰੀਦ ਪਾਕ ਵੈਲਫੇਅਰ ਕਮੇਟੀ ਪੰਜਾਬ ਦੀ ਸਰਬਸੰਮਤੀ ਨਾਲ ਹੋਈ ਚੋਣ

ਬਾਬਾ ਫਰੀਦ ਪਾਕ ਵੈਲਫੇਅਰ ਕਮੇਟੀ ਪੰਜਾਬ ਦੀ ਸਰਬਸੰਮਤੀ ਨਾਲ ਹੋਈ ਚੋਣ

ਬਾਬਾ ਤਿਲਕ ਰਾਜ ਕੰਨੀਆਂ ਪ੍ਰਧਾਨ ਅਤੇ ਸਾਂਈ ਚੇਤਨ ਸ਼ਾਹ ਸ਼ਾਹਕੋਟ ਸੈਕਟਰੀ ਨਿਯੁਕਤ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਸ਼ਾਹਕੋਟ:ਬਾਬਾ ਫਰੀਦ ਪਾਕ ਵੈਲਫੇਅਰ ਕਮੇਟੀ ਪੰਜਾਬ ਦੀ ਮੀਟਿੰਗ ਦਰਬਾਰ ਸ਼ਹਿਨਸ਼ਾਹ ਪੀਰ ਬਾਬਾ ਤੜਾਗੀ ਸ਼ਾਹ ਜੀ ਸ਼ਾਹਕੋਟ ਵਿਖੇ ਹੋਈ, ਜਿਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਦਰਬਾਰਾਂ ਤੋਂ ਸਾਧੂ-ਸੰਤ ਮਹਾਂਪੁਰਸ਼ ਸ਼ਾਮਲ ਹੋਏ। ਇਸ ਮੌਕੇ ਸਭ ਤੋਂ ਪਹਿਲਾ ਪਿੱਛਲੇ ਸਮੇਂ ਦੌਰਾਨ ਕੋਰੋਨਾ ਮਹਾਂਮਾਰੀ ਕਾਰਨ ਹੋਈਆ ਮੌਤਾਂ ਤੇ ਦੁੱਖ ਪ੍ਰਗਟ ਕਰਦਿਆ ਸਮੁੱਚੀ ਸੰਗਤ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਗਈ, ਉਪਰੰਤ ਵੱਖ-ਵੱਖ ਮੁੱਦਿਆ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਬਾਬਾ ਫਰੀਦ ਪਾਕ ਵੈਲਫੇਅਰ ਕਮੇਟੀ ਪੰਜਾਬ ਦੀ ਚੋਣ ਕੀਤੀ ਗਈ, ਜਿਸ ਵਿੱਚ ਬਾਬਾ ਪ੍ਰਤਾਪ ਸ਼ਾਹ ਮੱਖੂ ਨੂੰ ਚੇਅਰਮੈਨ, ਬਾਬਾ ਤਿਲਕ ਰਾਜ ਕੰਨੀਆਂ ਨੂੰ ਪ੍ਰਧਾਨ, ਸਾਂਈ ਮਹਿੰਦਰ ਸ਼ਾਹ ਸੈਦਪੁਰ ਨੂੰ ਵਾਈਸ ਪ੍ਰਧਾਨ, ਸਾਂਈ ਚੇਤਨ ਸ਼ਾਹ ਸ਼ਾਹਕੋਟ ਨੂੰ ਸੈਕਟਰੀ, ਦਿਨੇਸ਼ ਚਾਵਲਾ ਸ਼ਾਹਕੋਟ ਨੂੰ ਜਨਰਲ ਸੈਕਟਰੀ, ਗਗਨ ਸ਼ਾਹ ਮੂਲੇਵਾਲ ਅਰਾਈਆ, ਬਿੰਦੂ ਸ਼ਾਹ ਸ਼ਾਹਕੋਟ, ਸਾਂਈ ਬੱਗੋ ਸ਼ਾਹ ਗਿੱਲਾ (ਤਿੰਨਾਂ) ਨੂੰ ਕੈਸ਼ੀਅਰ, ਬਾਬਾ ਸ਼ੇਮੇ ਸ਼ਾਹ ਝਿੜੀ ਸ਼ਰੀਫ਼ ਨੂੰ ਮੁੱਖ ਸਲਾਹਕਾਰ, ਬਾਬਾ ਬਾਲੀ ਸ਼ਾਹ ਮਲਸੀਆਂ ਨੂੰ ਮੀਡੀਆ ਇੰਚਾਰਜ਼ ਅਤੇ ਮੰਗਾ ਕੋੋਟਲੀ ਨੂੰ ਮੀਟਿੰਗ ਇੰਚਾਰਜ ਚੁਣਿਆ ਗਿਆ, ਜਦਕਿ ਬਾਬਾ ਜੋਗਿੰਦਰ ਸ਼ਾਹ ਦਰਿਆ ਸ਼ਾਹਕੋਟ, ਬਾਬਾ ਮੰਗੇ ਸ਼ਾਹ ਨਰੰਗਪੁਰ ਨੂੰ ਮੈਂਬਰ ਚੁਣਿਆ ਗਿਆ। ਇਸ ਉਪਰੰਤ ਸੈਕਟਰੀ ਸਾਂਈ ਚੇਤਨ ਸ਼ਾਹ ਸ਼ਾਹਕੋਟ ਨੇ ਦੱਸਿਆ ਕਿ ਬਾਬਾ ਫਰੀਦ ਪਾਕ ਵੈਲਫੇਅਰ ਕਮੇਟੀ ਵੱਲੋਂ ਜਿਥੇ ਸਮਾਜਿਕ ਬੁਰਾਈਆ ਖਿਲਾਫ਼ ਕਦਮ ਚੁੱਕੇ ਜਾਣਗੇ, ਉਥੇ ਹੀ ਸਮਾਜ ਭਲਾਈ ਦੇ ਵੀ ਕਾਰਜ ਅਰੰਭ ਕੀਤੇ ਜਾਣਗੇ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਪ੍ਰਸਾਸ਼ਨ ਵੱਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਮਨਿਸਟਰ, ਬਾਬਾ ਬਿੱਟੂ ਸਾਂਈ, ਸਾਈ ਜਸਵਿੰਦਰ ਸਾਬੀ, ਬਾਬਾ ਜੋਗਿੰਦਰ ਸ਼ਾਹ, ਸਾਂਈ ਹਾਕਮ ਸ਼ਾਹ, ਬਾਬਾ ਸ਼ਰਮੀਲਾ ਨਾਥ, ਬਾਬਾ ਬਲਵੀਰ ਸ਼ਾਹ, ਬਾਬਾ ਵਰਿੰਦਰ ਸ਼ਾਹ, ਸਾਂਈ ਧਰਮਪਾਲ, ਬਾਬਾ ਬਲਕਾਰ ਸਿੰਘ, ਬਾਬਾ ਸਿਚੇਨ ਸ਼ਾਹ, ਸਾਂਈ ਸਨੀ ਸ਼ਾਹ, ਬਾਬਾ ਗੁਰਮੇਲ ਸ਼ਾਹ, ਪੰਡਿਤ ਜੀ ਆਦਿ ਹਾਜ਼ਰ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ