ਸਾਹਬੀ ਦਾਸੀਕੇ ਸ਼ਾਹਕੋਟੀ 73407422856

ਅੱਜ ਸ਼ਹਿਰ ਸ਼ਾਹਕੋਟ ਵਿੱਚ ਦੋ ਦਿਨ ਦੀ ਸ਼ਾਂਤੀ ਮਗਰੋਂ ਐਤਵਾਰ ਨੂੰ ਫਿਰ ਸ਼ਾਹਕੋਟ ਸ਼ਹਿਰੀ ਖੇਤਰ ਵਿੱਚ ਕੋਰੋਨਾ ਦੇ ਮਰੀਜ ਸਾਹਮਣੇ ਆ ਗਏ। ਜਾਰੀ ਹੋਈ ਰਿਪੋਰਟ ਵਿੱਚ ਬਾਗਵਾਲਾ ਮੁਹੱਲਾ ਦੇ ਦੋ, ਜਦਕਿ ਨਾਲ ਲਗਦੇ ਕਰਤਾਰ ਨਗਰ ਵਿੱਚੋਂ ਇੱਕ ਵਿਅਕਤੀ ‘ਚ ਕੋਰੋਨਾ ਦੀ ਤਸਦੀਕ ਹੋਈ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਐਤਵਾਰ ਨੂੰ ਚਾਰ ਮਰੀਜ ਪਾਜੀਟਿਵ ਆਏ ਹਨ। ਇਨ੍ਹਾਂ ਵਿੱਚੋਂ ਤਿੰਨ ਹਸਪਤਾਲ ਨੇੜਲੇ ਬਾਗਵਾਲਾ ਮੁਹੱਲਾ ਅਤੇ ਕਰਤਾਰ ਨਗਰ ਦੇ ਨਿਵਾਸੀ ਹਨ। ਜਦਕਿ ਇੱਕ ਕੇਸ ਨਿਮਾਜੀਪੁਰ ਦਾ ਹੈ। ਹੁਣ ਬਾਗਵਾਲਾ ਮੁਹੱਲਾ ਅਤੇ ਨਿਮਾਜੀਪੁਰ ਦੇ ਕੇਸਾਂ ਦੀ ਗਿਣਤੀ ਤਿੰਨ-ਤਿੰਨ ਹੋ ਗਈ ਹੈ। ਉਨ੍ਹਾਂ ਬਾਗਵਾਲਾ ਮੁਹੱਲਾ ਅਤੇ ਕਰਤਾਰ ਨਗਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਲਾਕੇ ਵਿੱਚ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਾਰੇ ਲੋਕ ਆਪਣਾ ਕੋਰੋਨਾ ਟੈਸਟ ਕਰਵਾਉਣ। ਬੀ ਈ ਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਲੋਹੀਆਂ ਦੇ ਵਾਰਡ-11 ਤੋਂ ਪੰਜ ਕੋਰੋਨਾ ਮਰੀਜਾਂ ਦੀ ਤਸਦੀਕ ਹੋਈ ਸੀ। ਇਸ ਤੋਂ ਬਾਅਦ ਇਹ ਇਲਾਕਾ ਵੀ ਮਾਇਕ੍ਰੋ ਕੰਟੇਨਮੈਂਟ ਜੋਨ ਬਣਾ ਦਿੱਤਾ ਗਿਆ ਹੈ। ਹੁਣ ਬਲਾਕ ਵਿੱਚ ਚਾਰ ਮਾਇਕ੍ਰੋ ਕੰਟੇਨਮੈਂਟ ਹੋ ਗਏ ਹਨ।