ਫਗਵਾੜਾ (ਡਾ ਰਮਨ /ਅਜੇ ਕੋਛੜ)
ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲੇ ਵਿਚ ਲੱਗੇ ਕਰਫਿੳੂ ਦੌਰਾਨ ਜ਼ਿਲਾ ਕਪੂਰਥਲਾ ਦੇ ਬਾਗਬਾਨੀ ਨਾਲ ਜੁੜੇ ਕਿਸਾਨਾਂ ਨੂੰ ਫ਼ਸਲਾਂ ਦੀ ਸਾਂਭ-ਸੰਭਾਲ, ਖਾਦਾਂ, ਦਵਾਈਆਂ ਅਤੇ ਮੰਡੀਕਰਨ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਬਾਗਬਾਨੀ ਵਿਭਾਗ ਕਪੂਰਥਲਾ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਸ. ਨਰਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਇਸ ਕੰਟਰੋਲ ਰੂਮ ’ਤੇ ਕਿਸਾਨ ਹੁਣ ਫੋਨ ’ਤੇ ਹੀ ਵਿਭਾਗੀ ਅਧਿਕਾਰੀਆਂ ਤੇ ਮਾਹਿਰਾਂ ਦੀ ਰਾਏ ਲੈਣ ਤੋਂ ਇਲਾਵਾ ਵਿਭਾਗ ਵੱਲੋਂ ਦਿੱਤੀ ਜਾਂਦੀ ਹਰ ਤਰਾਂ ਦੀ ਸਹਾਇਤਾ ਲੈ ਸਕਣਗੇ। ਉਨਾਂ ਦੱਸਿਆ ਕਿ ਜ਼ਿਲਾ ਕਪੂਰਥਲਾ ਦੇ ਕਿਸਾਨਾਂ ਲਈ ਉਨਾਂ ਦਾ ਮੋਬਾਈਲ ਨੰਬਰ 75080-18870 ਹਰੇਕ ਸਮੇਂ ਹਾਜ਼ਰ ਹੈ। ਇਸ ਤੋਂ ਇਲਾਵਾ ਬਲਾਕ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਕਿਸਾਨ ਬਾਗਬਾਨੀ ਵਿਕਾਸ ਅਫ਼ਸਰ ਸ. ਕੁਲਵੰਤ ਸਿਘ ਦੇ ਮੋਬਾਈਲ ਨੰਬਰ 99157-05843, ਬਲਾਕ ਫਗਵਾੜਾ ਦੇ ਕਿਸਾਨ ਬਾਗਬਾਨੀ ਸੁਪਰਵਾਈਜ਼ਰ ਸ੍ਰੀ ਰੋਸ਼ਨ ਲਾਲ ਦੇ ਮੋਬਾਈਲ ਨੰਬਰ 97799-83660 ਅਤੇ ਬਲਾਕ ਢਿਲਵਾਂ ਅਤੇ ਨਡਾਲਾ ਦੇ ਕਿਸਾਨ ਬਾਗਬਾਨੀ ਵਿਕਾਸ ਅਫ਼ਸਰ ਮਿਸ ਮਨਪ੍ਰੀਤ ਕੌਰ ਦੇ ਮੋਬਾਈਲ ਨੰਬਰ 98554-34500 ਉੱਤੇ ਸੰਪਰਕ ਕਰਕੇ ਹਰ ਤਰਾਂ ਦੀ ਸਹਾਇਤਾ ਲੈ ਸਕਦੇ ਹਨ।