* ਸਵ. ਕਾਸ਼ੀਂ ਰਾਮ ਦੀ ਪ੍ਰਤਿਮਾ ‘ਤੇ ਭੇਂਟ ਕੀਤੇ ਸ਼ਰਧਾ ਦੇ ਫੁੱਲ
ਫਗਵਾੜਾ (ਡਾ ਰਮਨ ) ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਵਲੋਂ ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਦੀ ਦੇਖਰੇਖ ਹੇਠ ਬਸਪਾ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ 14ਵਾਂ ਮਹਾ ਪਰਿਨਿਰਵਾਨ ਦਿਵਸ ਡਾ. ਬੀ.ਆਰ. ਅੰਬੇਡਕਰ ਪਾਰਕ ਨਕੋਦਰ ਰੋਡ ਹਦੀਆਬਾਦ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ। ਜਿਸਦੀ ਪ੍ਰਧਾਨਗੀ ਬਸਪਾ ਦੇ ਜਨਰਲ ਸਕੱਤਰ ਪੰਜਾਬ ਰਮੇਸ਼ ਕੌਲ ਨੇ ਕੀਤੀ। ਇਸ ਦੌਰਾਨ ਪੰਜਾਬ ਅਤੇ ਚੰਡੀਗੜ• ਦੇ ਇੰਚਾਰਜ ਸ੍ਰ. ਰਣਧੀਰ ਸਿੰਘ ਬੈਨੀਪਾਲ ਅਤੇ ਵਿਪੁਲ ਕੁਮਾਰ ਇੰਚਾਰਜ ਪੰਜਾਬ ਤੋਂ ਇਲਾਵਾ ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਸ਼ਾਮਲ ਹੋਏ। ਸਮੂਹ ਪਤਵੰਤਿਆਂ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਪ੍ਰਤਿਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਪਰੰਤ ਰਣਧੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਨੇ ਬਸਪਾ ਦੀ ਸਥਾਪਨਾ ਕਰਕੇ ਸਮੂਹ ਬਹੁਜਨ ਸਮਾਜ ਨੂੰ ਇਕ ਪਲੇਟਫਾਰਮ ਤੇ ਖੜਾ ਕਰਨ ਦਾ ਵੱਡਾ ਉਪਰਾਲਾ ਕੀਤਾ ਤਾਂ ਜੋ ਦੇਸ਼ ਦੀ ਸੱਤਾ ਦੀ ਵਾਗਡੋਰ ਬਹੁਜਨ ਸਮਾਜ ਦੇ ਹੱਥਾਂ ਵਿਚ ਆ ਸਕੇ ਅਤੇ ਉਹਨਾਂ ਨੂੰ ਅਸਲ ਅਜਾਦੀ ਦਾ ਨਿੱਘ ਮਹਿਸੂਸ ਹੋ ਸਕੇ। ਉਹਨਾਂ ਕਿਹਾ ਕਿ ਇਸ ਸਮੇਂ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਸਫਲਤਾ ਨਾਲ ਅੱਗੇ ਤੋਰ ਰਹੇ ਹਨ ਅਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਹੱਥ ਮਜਬੂਤ ਕਰੀਏ ਅਤੇ ਸਾਹਿਬ ਕਾਂਸ਼ੀ ਰਾਮ ਦਾ ਸੁਪਨਾ ਸਾਕਾਰ ਕਰਦੇ ਹੋਏ ਦੇਸ਼ ਦੀ ਸੱਤਾ ਤੇ ਭੈਣਾ ਮਾਇਆਵਤੀ ਕਾਬਿਜ ਕੀਤਾ ਜਾਵੇ। ਇਸ ਦੌਰਾਨ ਕੋਰੀਓਗ੍ਰਾਫੀ ਰਾਹੀਂ ਆਜਾਦ ਰੰਗ ਕਲਾ ਮੰਚ ਦੇ ਕਲਾਕਾਰਾਂ ਨੇ ਸਾਹਿਬ ਕਾਂਸ਼ੀ ਰਾਮ ਦੇ ਜੀਵਨ ਸੰਘਰਸ਼ ਦਾ ਖੂਬਸੂਰਤ ਚਿੱਤਰਨ ਕੀਤਾ ਅਤੇ ‘ਮਨ ਕੀ ਬਾਤ’ ਦੇ ਵਿਸ਼ੇ ‘ਤੇ ਵਿਅੰਗਾਤਮਕ ਨਾਟਕ ਪੇਸ਼ ਕੀਤਾ। ਮਿਸ਼ਨਰੀ ਕਲਾਕਾਰ ਵਿੱਕੀ ਬਹਾਦਰਕੇ, ਸੋਨਾ ਬੈਂਸ ਅਤੇ ਹੋਰਨਾਂ ਕਲਾਕਾਰਾਂ ਨੇ ਮਿਸ਼ਨਰੀ ਗੀਤਾਂ ਰਾਹੀਂ ਹਾਜਰੀਨ ਵਿਚ ਜੋਸ਼ ਦਾ ਸੰਚਾਰ ਕੀਤਾ। ਇਸ ਮੌਕੇ ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਡਾ. ਸੁਖਬੀਰ ਬੰਗੜ ਸਕੱਤਰ ਪੰਜਾਬ, ਲੇਖਰਾਜ ਜਮਾਲਪੁਰ ਅਤੇ ਤਰਸੇਮ ਡੋਲਾ ਜੋਨ ਇੰਚਾਰਜ਼, ਜ਼ਿਲ੍ਹਾ ਪ੍ਰਧਾਨ ਰਾਕੇਸ਼ ਦਾਤਾਰਪੁਰੀ, ਜ਼ਿਲ੍ਹਾ ਇੰਚਾਰਜ ਹਰਿੰਦਰ ਸੀਤਲ, ਹਲਕਾ ਇੰਚਾਰਜ ਮਨੋਹਰ ਲਾਲ ਜੱਖੂ, ਜ਼ਿਲ੍ਹਾ ਮੀਤ ਪ੍ਰਧਾਨ ਇੰਜੀਨੀਅਰ ਪ੍ਰਦੀਪ ਮੱਲ, ਜਿਲ•ਾ ਜਨਰਲ ਸਕੱਤਰ ਹਰਭਜਨ ਖਲਵਾੜਾ, ਜ਼ਿਲ੍ਹਾ ਸਕੱਤਰ ਅਮਰਜੀਤ ਖੁੱਤਣ, ਗੁਰਾਦਿੱਤਾ ਕੈਸ਼ੀਅਰ, ਸ਼ਹਿਰੀ ਪ੍ਰਧਾਨ ਬਲਵਿੰਦਰ ਬੋਧ, ਕਾਲਾ ਪ੍ਰਭਾਕਰ, ਗੁਰਦਿਆਲ ਬੋਧ, ਬਿਹਾਰੀ ਲਾਲ ਮਾਹੀ, ਸ੍ਰੀਮਤੀ ਸੀਤਾ ਕੌਲ, ਅਸ਼ੋਕ ਰਾਮਪੁਰਾ, ਅਮਰਜੀਤ ਕੌਲ, ਰਾਧੇਸ਼ਾਮ, ਚਰਨਦਾਸ ਜੱਸਲ, ਸੁਰਜੀਤ ਭੁੱਲਾਰਾਈ, ਨਰਿੰਦਰ ਸਰਪੰਚ ਗੁਲਾਬਗੜ•, ਉਂਕਾਰ ਸਿੰਘ ਕਪੂਰਥਲਾ, ਡਾ. ਜਸਵੰਤ ਸਿੰਘ ਸੁਲਤਾਨਪੁਰ ਲੋਧੀ, ਕੁਲਵਿੰਦਰ ਕੌਰ, ਸੋਢੀ ਠੇਕੇਦਾਰ, ਗੁਰਨਾਮ ਰਾਮ ਮੇਹੜੂ, ਡਾ. ਬਿੱਟੂ ਜਗਤਪੁਰ ਜੱਟਾਂ, ਗੁਰਮੀਤ ਰਾਮ ਸੁੰਨੜਾ,