* ਬਾਬੂ ਕਾਂਸ਼ੀ ਰਾਮ ਦੇ ਸੁਪਨੇ ਨੂੰ ਪੂਰਾ ਕਰੇਗੀ ਸੈਨਾ – ਬੁਲਾਰੇ
ਫਗਵਾੜਾ (ਡਾ ਰਮਨ ) ਅੰਬੇਡਕਰ ਸੈਨਾ ਪੰਜਾਬ ਵਲੋਂ ਅੱਜ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਵ. ਕਾਂਸ਼ੀ ਰਾਮ ਦੀ 14ਵੀਂ ਬਰਸੀ ਮੌਕੇ ਉਹਨਾਂ ਦੀ ਤਸਵੀਰ ਤੇ ਫੁੱਲਮਾਲਾਵਾਂ ਭੇਂਟ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੈਨਾ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਤੋਂ ਇਲਾਵਾ ਸੀਨੀਅਰ ਆਗੂ ਤਰਸੇਮ ਚੁੰਬਰ, ਕਮਲ ਲੱਖਪੁਰ ਅਤੇ ਸੁਰਿੰਦਰ ਰਾਵਲਪਿੰਡੀ ਨੇ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਨੇ ਆਪਣੀ ਸਾਰੀ ਜਿੰਦਗੀ ਦੱਬੇ-ਕੁਚਲੇ ਸਮਾਜ ਨੁੰ ਹੁਕਮਰਾਨ ਬਨਾਉਣ ਅਤੇ ਮਹਾਪੁਰਸ਼ਾਂ ਦੀ ਵਿਚਾਰਧਾਰਾ ਨੂੰ ਘਰ-ਘਰ ਤਕ ਲੈ ਕੇ ਜਾਣ ਲਈ ਸੰਘਰਸ਼ ਕਰਦਿਆਂ ਵਤੀਤ ਕੀਤੀ। ਉਹਨਾਂ ਪਣ ਲਿਆ ਕਿ ਅੰਬੇਡਕਰ ਸੈਨਾ ਪੰਜਾਬ ਦਾ ਹਰ ਵਰਕਰ ਸਾਹਿਬ ਕਾਂਸ਼ੀ ਰਾਮ ਦੇ ਦਲਿਤ ਸਮਾਜ ਨੂੰ ਦੇਸ਼ ਦਾ ਹੁਕਮਰਾਨ ਬਨਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਇਕ ਕਰੇਗਾ। ਇਸ ਦੇ ਨਾਲ ਹੀ ਅੰਬੇਡਕਰ ਸੈਨਾ ਤਥਾਗਤ ਭਗਵਾਨ ਬੁੱਧ ਦੀ ਵਿਚਾਰਧਾਰਾ ਨੂੰ ਜਨ-ਜਨ ਤਕ ਪਹੁੰਚਾਉਣ ਲਈ ਵੀ ਕੰਮ ਕਰਦੀ ਰਹੇਗੀ। ਇਸ ਮੌਕੇ ਪਰਸ ਰਾਮ ਸ਼ਿਵਪੁਰੀ, ਕਮਲ ਲੱਖਪੁਰ, ਰਤਨ ਕੈਲੇ, ਸੰਦੀਪ ਢੰਡਾ, ਗੁਲਸ਼ਨ ਟਿੱਬੀ, ਸੁਰਿੰਦਰ ਰਾਵਲਪਿੰਡੀ, ਜਿੰਦਰ ਰਸੀਲਾ, ਪਵਨ ਕੁਮਾਰ, ਰੋਹਿਤ ਢੰਡਾ, ਨੀਰਜ ਹਦੀਆਬਾਦ, ਆਕਾਸ਼ ਪਲਾਹੀ ਗੇਟ ਅਤੇ ਕੰਨੂ ਆਦਿ ਹਾਜਰ ਸਨ।