ਲਗੜ੍ਹਸ਼ੰਕਰ(ਬੀਰਮਪੁਰੀ) ਕਰੋਨਾ ਵਾਇਰਸ ਦੇ ਕਰਫਿਊ ਨੂੰ ਮੱਦੇਨਜ਼ਰ ਰੱਖਦੇ ਹੋਏ ਬਲਾਕ ਗੜ੍ਹਸ਼ੰਕਰ ਦੇ ਪਿੰਡ ਬਸਤੀ ਸਹਿਸੀਆ ਵਿਖੇ ਗਰਾਮ ਪੰਚਾਇਤ ਅਤੇ ਪਿੰਡ ਦੇ ਨੌਜਵਾਨਾ ਦੇ ਸਹਿਯੋਗ ਨਾਲ ਪਿੰਡ ਦੇ ਮੇਨ ਰਸਤਿਆ ਨੂੰ ਦਿਨ ਅਤੇ ਰਾਤ ਸਮੇ ਲਈ ਬੰਦ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਜਤਿੰਦਰ ਜੋਤੀ ਨੇ ਪਿੰਡ ਵਾਸੀਆ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਤੋ ਬਚਣ ਲਈ ਆਪਣੇ ਘਰਾ ਵਿੱਚ ਰਹਿਣ ਤਾ ਜੋ ਇਸ ਭਿਆਨਕ ਬਿਮਾਰੀ ਤੋ ਬਚਿਆ ਜਾ ਸਕੇ ।