* 81 ਲੋੜਵੰਦਾਂ ਨੂੰ ਕੀਤੀ ਰਾਸ਼ਨ ਦੀ ਵੰਡ

ਫਗਵਾੜਾ (ਡਾ ਰਮਨ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ 138ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਿਨੋਦ ਮੜੀਆ, ਤਾਰਾ ਚੰਦ ਚੁੰਬਰ, ਰਮੇਸ਼ ਗਾਬਾ, ਵਿਸ਼ਵਾ ਮਿੱਤਰ ਸ਼ਰਮਾ ਅਤੇ ਮੋਹਨ ਲਾਲ ਤਨੇਜਾ ਨੇ ਸਾਂਝੇ ਤੌਰ ਤੇ ਕੀਤੀ। ਕੋਵਿਡ-19 ਕੋਰੋਨਾ ਲਾਕਡਾਉਨ ਦੇ ਚਲਦੇ ਇੱਕ ਇਕ ਲਾਭਪਾਤਰੀ ਨੂੰ ਬੁਲਾ ਕੇ ਏ.ਐਸ.ਆਈ. ਅਮਰਜੀਤ ਸਿੰਘ ਅਤੇ ਏ.ਐਸ.ਆਈ. ਮਨੋਹਰ ਲਾਲ ਵਲੋਂ ਕੁੱਲ 81 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਜੋ ਲੋਕ ਰਾਸ਼ਨ ਲੈਣ ਆਉਣ ਵਿਚ ਅਸਮਰਥ ਰਹੇ ਉਹਨਾਂ ਨੂੰ ਰਜਿੰਦਰ ਸਿੰਘ ਕੋਛੜ ਅਤੇ ਅਵਤਾਰ ਸਿੰਘ ਕੋਛੜ ਵਲੋਂ ਆਪਣੀ ਦੁਕਾਨ ਤੋਂ ਰਾਸ਼ਨ ਪ੍ਰਦਾਨ ਕੀਤਾ ਗਿਆ। ਰਾਸ਼ਨ ਲਈ ਆਰਥਕ ਯੋਗਦਾਨ ਇਸ ਵਾਰ ਤਾਰਾ ਚੰਦ ਚੁੰਬਰ, ਰਮੇਸ਼ ਗਾਬਾ, ਡਾ. ਆਸ਼ੂਦੀਪ, ਰਮੇਸ਼ ਦੁੱਗਲ, ਮਨੀਸ਼ ਬੱਤਰਾ, ਐਨ.ਆਰ.ਆਈ. ਸਤਪਾਲ ਮੱਲ ਅਤੇ ਸਤਪਾਲ ਵਰਮਾ ਵਲੋਂ ਪਾਇਆ ਗਿਆ। ਉਹਨਾਂ ਸਮੂਹ ਸਹਿਯੋਗੀਆਂ ਦਾ ਯੋਗਦਾਨ ਪਾਉਣ ਲਈ ਧੰਨਵਾਦ ਵੀ ਕੀਤਾ।