ਫਗਵਾੜਾ 13 ਮਾਰਚ ( ਡਾ ਰਮਨ/ਅਜੇ ਕੋਛੜ) ਬਲੱਡ ਬੈਂਕ ਫਗਵਾੜਾ ਵਿਖੇ ਚੇਅਰਮੈਨ ਸ੍ਰੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਅਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਵਰਲਡ ਕੈਂਸਰ ਚੈਰੀਟੇਬਲ ਟਰੱਸਟ ਯੂ.ਕੇ. ਅਤੇ ਸ੍ਰ. ਮੱਖਣ ਸਿੰਘ ਜੋਹਲ ਜਗਤਪੁਰ ਜੱਟਾਂ ਦੇ ਸਹਿਯੋਗ ਨਾਲ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਲਈ 8ਵਾਂ ਫਰੀ ਕੈਂਪ ਲਗਾਇਆ ਗਿਆ। ਇਸ ਦੌਰਾਨ 186 ਔਰਤਾਂ ਅਤੇ 117 ਮਰਦਾਂ ਸਮੇਤ ਕੁੱਲ 303 ਲੋੜਵੰਦਾਂ ਦੀ ਸਰੀਰਕ ਜਾਂਚ ਕੀਤੀ ਗਈ। ਜਿਸ ਵਿਚ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ, ਬੱਚੇਦਾਨੀ ਦੀ ਜਾਂਚ ਲਈ ਪੈਪ ਸਮੀਅਰ ਟੈਸਟ, ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀ.ਐਸ.ਏ. ਟੈਸਟ ਸ਼ਾਮਲ ਸਨ। ਇਸ ਤੋਂ ਇਲਾਵਾ ਕੈਂਸਰ ਦੇ ਮਰੀਜਾਂ ਨੂੰ ਇਲਾਜ ਲਈ ਸਹੀ ਸਲਾਹ ਦਿੱਤੀ ਗਈ। ਕੈਂਪ ਦੌਰਾਨ ਸ਼ੁਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਕੇ ਲੋੜਵੰਦਾਂ ਨੂੰ ਦਵਾਈਆਂ ਦੀ ਵੰਡ ਵੀ ਬਿਲਕੁਲ ਫਰੀ ਕੀਤੀ ਗਈ। ਇਸ ਤੋਂ ਪਹਿਲਾਂ ਕੈਂਪ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਉਨ•ਾਂ ਇਸ ਉਪਰਾਲੇ ਨੂੰ ਜਿੱਥੇ ਲੋੜਮੰਦਾਂ ਲਈ ਲਾਹੇਵੰਦ ਦੱਸਿਆ ਉੱਥੇ ਹੀ ਬਲੱਡ ਬੈਂਕ ਵਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਵਢਮੁੱਲੇ ਯੋਗਦਾਨ ਦੀ ਵੀ ਤਹਿ ਦਿਲੋਂ ਸ਼ਲਾਘਾ ਕੀਤੀ। ਇਸ ਮੌਕੇ ਜੇਸੀ ਕਲੱਬ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਸ੍ਰ. ਮੁਖਿੰਦਰ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਪਰਮਜੀਤ ਕੌਰ ਨੇ ਆਪਣੇ ਜੀਵਨ ਵਿਚ ਕੈਂਸਰ ਨਾਲ ਵਾਪਰੇ ਦੁਖਾਂਤ ਦਾ ਜਿਕਰ ਕਰਦਿਆਂ ਸਾਰਿਆਂ ਨੂੰ ਇਸ ਬਿਮਾਰੀ ਦੇ ਖਾਤਮੇ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਡਾ. ਧਰਮਿੰਦਰ ਨੇ ਕੈਂਸਰ ਤੋਂ ਬਚਾਅ ਲਈ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਤੋਂ ਇਲਾਵਾ ਸ੍ਰ. ਬੇਅੰਤ ਸਿੰਘ, ਕਰਨਲ ਆਰ.ਕੇ. ਭਾਟੀਆ, ਤਾਰਾ ਚੰਦ ਚੁੰਬਰ ਅਤੇ ਐਮ.ਕੇ. ਸਰੋਆ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਸਟਾਫ, ਸਮਾਜ ਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੱਖ ਵੱਖ ਟਾਈਮ ਤੇ ਕਰੋਨਾ ਵਾਇਰਸ ਸਬੰਧੀ ਜਾਗਰੁਕ ਕਰਨ ਲਈ ਬੁਲਾਇਆ ਗਿਆ ਸੀ ਤਾਂ ਜੋ ਭੀੜ ਤੋਂ ਬਚਿਆ ਜਾ ਸਕੇ। ਕੈਂਪ ਦੌਰਾਨ ਕੈਂਸਰ ਜਾਗਰੁਕਤਾ ਤੇ ਅਧਾਰਤ ਡਾਕਿਉਮੈਂਟਰੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਸਮਾਗਮ ਵਿਚ ਬਾਵਾ ਸਿੰਘ ਜੋਹਲ ਬਾਕਸਿੰਗ ਅਕੈਡਮੀ ਦੇ ਪ੍ਰਬੰਧਕ ਜਸਵਿੰਦਰ ਸਿੰਘ, ਜਸਬੀਰ ਸਿੰਘ, ਅਵਤਾਰ ਸਿੰਘ ਬਰਾੜ ਨੇ ਉਚੇਰੇ ਤੌਰ ਤੇ ਸ਼ਿਰਕਤ ਕੀਤੀ। ਅਖੀਰ ਵਿਚ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਅਤੇ ਪ੍ਰਬੰਧਕਾਂ ਨੇ ਜਿੱਥੇ ਮੁੱਖ ਮਹਿਮਾਨ ਬਲਵਿੰਦਰ ਸਿੰਘ ਧਾਲੀਵਾਲ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਕੀਤਾ ਉੱਥੇ ਹੀ ਸਮੂਹ ਪਤਵੰਤਿਆਂ ਅਤੇ ਮਾਹਿਰ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਸ੍ਰ. ਰਘਬੋਤਰਾ ਨੇ ਦੱਸਿਆ ਕਿ ਜਿਹਨਾਂ ਦੇ ਕੈਂਸਰ ਸਬੰਧੀ ਟੈਸਟ ਕੀਤੇ ਗਏ ਹਨ ਉਹ ਆਪਣੀ ਟੈਸਟ ਰਿਪੋਰਟ 30 ਮਾਰਚ ਨੂੰ ਬਲੱਡ ਬੈਂਕ ਤੋਂ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਕੁਲਦੀਪ ਦੁੱਗਲ, ਬੀ.ਐਸ. ਪਰਮਾਰ, ਸੁਸ਼ਮਾ ਸ਼ਰਮਾ, ਰਚਨਾ ਸੋਂਧੀ, ਮਲਿਕਾ ਜੈਨ, ਵਾਈ.ਐਸ. ਰਾਵਤ, ਰਜਿੰਦਰ ਸਾਹਨੀ, ਸੁਰਿੰਦਰ ਪਾਲ, ਸੁਧੀਰ ਸ਼ਰਮਾ, ਗੁਲਾਬ ਸਿੰਘ ਠਾਕੁਰ, ਹਰਵਿੰਦਰ ਸਿੰਘ, ਦਵਿੰਦਰ ਜੋਸ਼ੀ, ਵਿਪਨ ਖੁਰਾਣਾ, ਅਸ਼ਵੀਨ ਕੌਰ, ਜਗਜੀਤ ਸੇਠ, ਕਿਰਨਪ੍ਰੀਤ, ਰੀਮਾ ਸੋਬਤੀ, ਅੰਜੂ ਭਾਸਕਰ, ਅਸ਼ੋਕ ਝਾਂਜੀ, ਅਮਰਜੀਤ ਡਾਂਗ, ਰੂਪ ਲਾਲ, ਐਸ.ਸੀ. ਚਾਵਲਾ, ਬਲਦੇਵ ਸ਼ਰਮਾ, ਬਲਰਾਮ ਸੂਦ, ਆਰ.ਐਸ. ਸੈਣੀ, ਰਵਿੰਦਰ ਚੋਟ, ਵਿਪਨ ਅਰੋੜਾ, ਅਸ਼ੋਕ ਮਹਿਰਾ, ਸੰਤੋਖ ਬੱਗਾ, ਕੌਂਸਲਰ ਬੰਟੀ ਵਾਲੀਆ, ਸੌਰਵ ਖੁੱਲਰ, ਕੌਂਸਲਰ ਸਰਬਜੀਤ ਕੌਰ, ਵਿਸ਼ਵਾਮਿੱਤਰ ਸ਼ਰਮਾ, ਤਿਲਕਰਾਜ ਕਲੂਚਾ, ਮਾਸਟਰ ਭਜਨ ਸਿੰਘ, ਰਾਜਕੁਮਾਰ ਗਰਗ, ਬ੍ਰਿਜ ਮੋਹਨ ਪੁਰੀ, ਸ਼ੀਤਲ ਕੋਹਲੀ, ਪੰਕਜ, ਗੁਰਦੀਪ ਬਾਵਾ ਸਮੇਤ ਹੋਰ ਪਤਵੰਤੇ ਹਾਜਰ ਸਨ।