* ਕੋਰੋਨਾ ਆਫਤ ਕਾਰਨ ਨਹੀਂ ਕਰਵਾਇਆ ਮਹੀਨਾਵਾਰ ਸਮਾਗਮ – ਰਘਬੋਤਰਾ
ਫਗਵਾੜਾ (ਡਾ ਰਮਨ ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਮਹੀਨਾਵਾਰ ਪ੍ਰੋਜੈਕਟ ਤਹਿਤ 70 ਲੋੜਵੰਦ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਮੌਕੇ ਪੰਜਾਬ ਪੁਲਿਸ ਦੀ ਲੇਡੀ ਸਬ-ਇੰਸਪੈਕਟਰ ਮਨਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਬਲੱਡ ਬੈਂਕ ਪੁੱਜੇ ਅਤੇ ਸੋਸ਼ਲ ਡਿਸਟੈਂਸ ਨੂੰ ਲਾਗੂ ਰੱਖਦੇ ਹੋਏ ਆਪਣੇ ਹੱਥਾਂ ਨਾਲ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ। ਇਸ ਦੌਰਾਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪਿਛਲੇ 11 ਸਾਲ ਤੋਂ ਹਰ ਮਹੀਨੇ ਬਲੱਡ ਬੈਂਕ ਵਿਖੇ 15 ਤਰੀਕ ਨੂੰ ਸਮਾਗਮ ਦਾ ਆਯੋਜਨ ਕਰਕੇ ਰਾਸ਼ਨ ਵੰਡਿਆ ਜਾਂਦਾ ਹੈ ਪਰ ਇਸ ਮਹੀਨੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਜਾਰੀ ਲਾਕਡਾਉਨ ਕਰਫਿਊ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੀ ਹਦਾਇਤ ਅਨੁਸਾਰ ਸਮਾਗਮ ਨੂੰ ਸਥਗਿਤ ਕੀਤਾ ਗਿਆ ਹੈ ਪਰ ਇਸ ਮੁਸ਼ਕਲ ਸਮੇਂ ਵਿਚ ਕੋਈ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਾ ਰਹੇ ਇਸ ਲਈ ਪੂਰੀ ਸਾਵਧਾਨੀ ਅਤੇ ਪ੍ਰਸ਼ਾਸਨਿਕ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਰਾਸ਼ਨ ਦੇ ਨਾਲ ਹੀ ਜਨਤਾ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਦੇ ਸਹਿਯੋਗ ਨਾਲ ਲਾਭਪਾਤਰੀਆਂ ਨੂੰ ਫੇਸ ਮਾਸਕ ਵੀ ਵੰਡੇ ਗਏ ਹਨ। ਇਸ ਮਹੀਨੇ ਦੇ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿਚ ਰਮੇਸ਼ ਗਾਬਾ, ਵਿਨੋਦ ਮੜੀਆ, ਮਨੀਸ਼ ਬੱਤਰਾ, ਰਮੇਸ਼ ਦੁੱਗਲ, ਰਜਨੀਸ਼ ਬੇਦੀ, ਤਾਰਾ ਚੰਦ ਚੁੰਬਰ, ਐਨ.ਆਰ.ਆਈ. ਸਤਪਾਲ, ਡਾ. ਆਸ਼ੂਦੀਪ, ਸਤਪਾਲ ਵਰਮਾ, ਦਲਜੀਤ ਚਾਨਾ, ਅਵਤਾਰ ਸਿੰਘ ਅਤੇ ਰਜਿੰਦਰ ਸਿੰਘ ਕੋਛੜ ਦਾ ਵਿਸ਼ੇਸ਼ ਯੋਗਦਾਨ ਰਿਹਾ।