ਫਗਵਾੜਾ (ਡਾ ਰਮਨ ) ਸ੍ਰੀ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਚਲ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਭਾਰਤੀਅ ਯੋਗ ਸੰਸਥਾਨ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਯੋਗ ਦਿਵਸ ਸ੍ਰੀਮਤੀ ਸੰਗੀਤਾ ਗੁੰਬਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਸਮਾਗਮ ਦੇ ਕਨਵੀਨਰ ਅਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਸ਼ਿਸ਼ ਸਦਕਾ ਯੂ.ਐਨ.ਓ. ਨੇ ਦਸੰਬਰ 2014 ਵਿਚ 21 ਜੂਨ ਨੂੰ ਅੰਤਰ ਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦੀ ਮਾਨਤਾ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਬਲੱਡ ਬੈਂਕ ਵਿਖੇ ਇਸ ਦਿਨ ਯੋਗ ਸਬੰਧੀ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਾਰ ਕੋਰੋਨਾ ਲਾਕਡਾਉਨ ਦੀ ਵਜ•ਾ ਨਾਲ ਸਮਾਗਮ ਦਾ ਥੀਮ ‘ਘਰ ਪਰ ਯੋਗ’ ਰੱਖਿਆ ਗਿਆ। ਇਸ ਦੌਰਾਨ ਯੋਗ ਗੁਰੂ ਅਨਿਲ ਕੋਛੜ ਅਤੇ ਉਨ•ਾਂ ਦੇ ਸਹਿਯੋਗੀ ਰਾਜਕੁਮਾਰ ਅਤੇ ਅੰਜੂ ਗਰਗ ਨੇ ਆਨਲਾਈਨ ਤਕਨੀਕ ਨਾਲ ਇਕ ਘੰਟਾ ਯੋਗ ਦੀਆਂ ਵੱਖ-ਵੱਖ ਕ੍ਰਿਆਵਾਂ ਕਰਦਿਆਂ ਦੱਸਿਆ ਕਿ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਅਤੇ ਕੋਰੋਨਾ ਪੀੜ•ਤਾਂ ਦੇ ਤੰਦਰੁਸਤ ਹੋਣ ਲਈ ਯੋਗ ਕ੍ਰਿਆਵਾਂ ਬਹੁਤ ਹੀ ਕਾਰਗਰ ਸਾਬਿਤ ਹੋ ਸਕਦੀਆਂ ਹਨ ਕਿਉਂਕਿ ਇਸ ਨਾਲ ਮਾਨਸਿਕ ਤਾਕਤ ਦੇ ਨਾਲ ਹੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵੱਧਦੀ ਹੈ। ਰੀਤੇਸ਼ ਦੱਤ ਨੇ ਵੀ ਯੋਗ ਬਾਰੇ ਵਢਮੁੱਲੇ ਵਿਚਾਰ ਰੱਖੇ। ਅਖੀਰ ਵਿਚ ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।