* ਕੈਂਪ ਦੌਰਾਨ 60 ਯੁਨਿਟ ਖੂਨ ਹੋਇਆ ਇਕੱਤਰ
ਫਗਵਾੜਾ (ਡਾ ਰਮਨ ) ਬਲੱਡ ਬੈਂਕ ਹਰਗੋਬਿੰਦ ਨਗਰ ਫਗਵਾੜਾ ਵਿਖੇ ਹਰ ਸਾਲ ਦੀ ਤਰ•ਾਂ ਵਰਲਡ ਬਲੱਡ ਡੋਨਰਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਫਗਵਾੜਾ ਬਲੱਡ ਸੇਵਾ ਸੁਸਾਇਟੀ, ਸਪਰੈਡ ਰੈਡ ਵੈਲਫੇਅਰ ਸੁਸਾਇਟੀ, ਹੈਲਪਿੰਗ ਹੈਂਡਸ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿਚ 60 ਯੁਨਿਟ ਖੂਨ ਇਕੱਤਰ ਕੀਤਾ ਗਿਆ। ਖੂਨਦਾਨ ਕਰਨ ਵਾਲਿਆਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਸਨ ਅਤੇ ਇੱਕ ਬੱਚੀ ਨੇ ਵੀ ਖੂਨਦਾਨ ਦੀ ਇੱਛਾ ਜਾਹਿਰ ਕੀਤੀ ਪਰ ਨਾਬਾਲਿਗ ਹੋਣ ਦੇ ਚਲਦਿਆਂ ਉਸਦਾ ਖੂਨ ਨਹੀਂ ਲਿਆ ਗਿਆ। ਖੂਨਦਾਨ ਕਰਨ ਵਾਲਿਆਂ ਨੂੰ ਬਲੱਡ ਬੈਂਕ ਦੇ ਚੇਅਰਮੈਨ ਸ੍ਰੀ. ਕੇ.ਕੇ. ਸਰਦਾਨਾ ਵਲੋਂ ਪੌਸ਼ਟਿਕ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਐਚ.ਡੀ.ਐਫ.ਸੀ. ਬੈਂਕ ਵਲੋਂ ਹਰਇੰਦਰ ਕੌਰ ਸੈਣੀ ਨੇ ਸਮੂਹ ਖੂਨਦਾਨੀਆਂ ਨੂੰ ਗਿਫਟ ਦੇ ਰੂਪ ਵਿਚ ਪੈਨ ਭੇਂਟ ਕੀਤੇ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਥਾਣਾ ਸਿਟੀ ਫਗਵਾੜਾ ਦੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਆਈ.ਐਸ.ਬੀ.ਟੀ. ਦੇ ਸਕੱਤਰ ਐਮ.ਪੀ. ਸਿੰਘ ਨੇ ਸਮੂਹ ਖੂਨਦਾਨੀਆਂ ਨੂੰ ਖੂਨ ਦਾਨ ਦੇ ਮਹੱਤਵ ਬਾਰੇ ਦੱਸਿਆ। ਇਸ ਮੌਕੇ ਯੁਨਾਇਟਡ ਸਪੋਰਟਸ ਕਲੱਬ ਜਗਪਾਲਪੁਰ ਅਤੇ ਲੋਕ ਜਾਗਰਣ ਰੰਗਮੰਚ ਰੁੜਕਾਂ ਕਲਾਂ ਦੇ ਪ੍ਰਧਾਨ ਜਗਮਿੰਦਰ ਪਾਲ ਸਿੰਘ ਨੇ ਇਸ ਖੂਨਦਾਨ ਕੈਂਪ ਦੀ ਸਫਲਤਾ ਵਿਚ ਵਢਮੁੱਲਾ ਸਹਿਯੋਗ ਪਾਇਆ। ਅਖੀਰ ਵਿਚ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਖੂਨਦਾਨੀਆਂ, ਸਮਾਜ ਸੇਵੂ ਜੱਥੇਬੰਦੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਨੀ ਬੱਧਣ, ਸਾਗਰ ਚੱਢਾ, ਅਮਰ ਬਸਰਾ, ਵਿਕਰਮ ਕੌਲ, ਹੈਨਰੀ ਚੱਢਾ ਆਦਿ ਹਾਜਰ ਸਨ।