ਲੁਧਿਆਣਾ, 9 ਸਤੰਬਰ 2020
(ਹੇਮਰਾਜ, ਨਰੇਸ਼ ਕੁਮਾਰ )
ਲੁਧਿਆਣਾ:ਬਲਾਤਕਾਰ ਪੀੜਤ ਲੜਕੀ ਨੇ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਇਨਸਾਫ ਦੀ ਅਪੀਲ ਕੀਤੀ। ਪੀੜਤ ਦਾ ਕਹਿਣਾ ਹੈ ਕਿ ਥਾਣਾ ਡਵੀਜ਼ਨ 3 ਵਿਚ ਐਫ.ਆਈ.ਆਰ. 0184 ਵਿਚ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸਿਮਰਨ ਨਾਮ ਦੇ ਲੜਕੇ ਨੂੰ ਪੁਲਿਸ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀੜਤ ਲੜਕੀ ਨੇ ਪੁਲਿਸ ‘ਤੇ ਬਿਆਨਾਂ’ ਚ ਸਿਮਰਨ ਦਾ ਨਾਮ ਨਾ ਲਿਖਣ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।