ਫਗਵਾੜਾ (ਡਾ ਰਮਨ )

ਅੱਜ ਬਲਾਕ ਕਾਂਗਰਸ ਫਗਵਾੜਾ ਸਹਿਰੀ ਪ੍ਰਧਾਨ ਸੰਜੀਵ ਬੁਗਾ ਦੀ ਪ੍ਰਧਾਨਗੀ ਹੇਠ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਅਤੇ ਪੂਰਬ ਪ੍ਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ੲਿਸ ਮੌਕੇ ਨਗਰ ਨਿਗਮ ਵਿੱਖੇ ਲੱਗੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ ਤੇ ਫੂਲਾਂ ਦੀਆਂ ਮਲਾਂਵਾ ਪਹਿਨਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।ਅਤੇ ਕਾਂਗਰਸ ਵਰਕਰਸ ਦਾ ਮਿਠਾਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ ।ਇਸ ਮੋਕੇ ਬੋਲਦਿਆਂ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਕਿ ਗਾਂਧੀ ਜੀ ਸੱਤਿਆ ਅਤੇ ਅਹਿੰਸਾ ਦੇ ਪੁਜਾਰੀ ਸਨ ਜਿਨ੍ਹਾਂ ਦੇਸ਼ ਦੀ ਆਜ਼ਾਦੀ ਚ ਅਹਿਮ ਭੂਮਿਕਾ ਨਿਭਾਈ ਅਤੇ ਅੰਗਰੇਜ਼ ਵੀ ਉਨ੍ਹਾਂ ਨੂੰ ਮਹਾਤਮਾ ਦੇ ਨਾਂਅ ਨਾਲ ਜਾਣਦੇ ਸਨ ਜਦਕਿ ਆਜ਼ਾਦੀ ਤੋਂ ਬਾਅਦ ਦੁਨੀਆ ਭਰ ਚ ਗਾਂਧੀਗਿਰੀ ਦੀ ਮਸਾਲ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਦੇਸ਼ ਅਤੇ ਵਿਦੇਸ਼ਾਂ ਦੇ ਕੲੀ ਨੇਤਾਵਾ ਨੇ ਉਨ੍ਹਾਂ ਦੀ ਅਹਿੰਸਾਵਾਦੀ ਨਿੱਤੀ ਅਪਣਾਉਣ ਤੇ ਜ਼ੋਰ ਦਿੱਤਾ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਉਨ੍ਹਾਂ ਨੂੰ ਕੲੀ ਨਾਵਾਂ ਨਾਲ ਜਾਣਿਆ ਜਾਂਦਾ ਹੈ ੲਿਸ ਮੌਕੇ ਸਮੂਹ ਕਾਂਗਰਸ ਵਰਕਰਸ ਮੌਜੂਦ ਸਨ ।