ਬਰੈਂਪਟਨ ਦੇ ਗੁਰਚਰਨ ਪੂਨੀਆ ਦੀ ਲੋਟੋ 6/49 ਦੀ ਲਾਟਕਰੀ ਨਿਕਲੀ ਹੈ। ਪੂਨੀਆ 7 ਦਸੰਬਰ ਨੂੰ ਨਿਕਲੇ ਡਰਾਅ ਵਿਚ ਸੱਤ ਵਿਚੋਂ ਛੇ ਐਨਕਰ ਨੰਬਰਾਂ ਦਾ ਮੇਲ ਹੋਣ ਤੋਂ ਬਾਅਦ ਇਕ ਲੱਖ ਡਾਲਰ ਜਿੱਤਣ ਵਿਚ ਸਫਲ ਰਿਹਾ। ਬਰੈਂਪਟਨ ਗਾਰਡੀਅਨ ਡਾਟ ਕਾਮ ਦੀ ਰਿਪੋਰਟ ਮੁਤਾਬਕ ਪੂਨੀਆ ਨੇ ਟਿਕਟ ਡਸਕ ਕਿਚਨ ਫੂਡ ਫੇਅਰ ਵਿਚ ਡਸਕ ਡਾ. ਤੋਂ ਖਰੀਦੀ ਸੀ। ਐਨਕਰ ਡਰਾਅ ਰਾਹੀਂ ਇਨਾਮ ਜਿੱਤਣ ਲਈ 22 ਤਰੀਕੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।