ਬਰਨਾਲਾ,25 ਫਰਵਰੀ(ਸਾਹਬੀ ਦਾਸੀਕੇ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਦੇ ਸੂਬਾ ਮੀਤ ਪ੍ਰਧਾਨ ਹੰਸਾ ਸਿੰਘ ਮੌੜ ਨਾਭਾ, ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਗਾਗੇਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਵਿਸੇਸ਼ ਤੋਰ ਤੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਸਮੂਲੀਅਤ ਕੀਤੀ।ਜਿਲ੍ਹਾ ਪ੍ਰੈੱਸ ਸਕੱਤਰ ਹਰਦੀਪ ਸਿੰਘ ਬਰਨਾਲਾ ਨੇ ਮੀਡੀਆ ਨੂੰ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਵਰਕਰਾਂ ਦੀਆਂ ਮੁੱਖ ਮੰਗਾਂ ਦਾ ਪੂਰਨ ਤੌਰ ਤੇ ਹੱਲ ਕਰਵਾਉਣ ਲਈ ਆਰ ਪਾਰ ਦੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜਥੇਬੰਦੀ ਪਿਛਲੇ ਲੰਮੇ ਸਮੇ ਤੋ ਮੰਗ ਕਰਦੀ ਆ ਰਹੀ ਹੈ।ਕਿ ਜਲ ਸਪਲਾਈ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਇਨਲਿਸਟਮੈਂਟ ਅਤੇ ਆਉਟਸੋਰਸਿੰਗ ਨੀਤੀ ਰਾਹੀਂ ਕੰਮ ਕਰਦੇ ਫੀਲਡ ਤੇ ਦਫਤਰੀ ਕਾਮਿਆਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕੀਤਾ ਜਾਵੇ,ਫੀਲਡ ਅਤੇ ਦਫਤਰੀ ਸਟਾਫ ਦੇ ਵਰਕਰਾਂ ਤੋ ਪੰਜ-ਪੰਜ ਪੋਸਟਾਂ ਦਾ ਕੰਮ ਲਿਆ ਜਾ ਰਿਹਾ ਹੈ।ਜਿਵੇਂ ਪੰਪ ਅਪਰੇਟਰ, ਮਾਲੀ ਕਮ ਚੋਂਕੀਦਾਰ,ਫਿਟਰ ਕੁਲੀ,ਬਿੱਲ ਕਲਰਕ,ਸੀਵਰਮੈਨ ਤੇ ਦਫਤਰੀ ਸਟਾਫ ਡਾਟਾ ਐਂਟਰੀ ਅਪਰੇਟਰ,ਕੰਪਿਊਟਰ ਅਪਰੇਟਰ ,ਲੈਜਰ ਕੀਪਰ,ਟੈਕਨੀਕਲ ਹੈਲਪਰ ਤੇ ਕੰਮ ਕਰਦੇ ਕਰਮਚਾਰੀ ਨੂੰ ਕਿਸੇ ਇਕ ਪੋਸਟ ਦੀ ਤਨਖਾਹ ਪੂਰੀ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਕਿਰਤ ਕਨੂੰਨ ਮੁਤਾਬਿਕ ਈ. ਪੀ. ਐਫ. ਅਤੇ ਈ. ਐਸ. ਆਈ.ਹਫਤਾਵਰੀ ਛੁੱਟੀ ਅਤੇ ਮੈਡੀਕਲ ਸਹੁਲਤ ਦਿੱਤੀ ਜਾਦੀ ਹੈ।ਜੋ ਕਿ ਸਰੇਆਮ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ।ਕੁਟੇਸ਼ਨ ਸਿਸਟਮ ਬੰਦ ਕਰਵਾਉਣ।ਠੇਕਾ ਕਾਮਿਆਂ ਦੀ ਪੰਚਾਇਤੀ ਕਰਨ ਦੀ ਆੜ ਹੇਠ ਕੀਤੀ ਜਾ ਰਹੀ ਛਾਂਟੀ ਬੰਦ ]ਕਰਵਾਉਣ ਲਈ।ਜਥੇਬੰਦੀ ਵੱਲੋਂ 11 ਮਾਰਚ 2020 ਨੂੰ ਜਲ ਸਪਲਾਈ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ ਲਗਾਤਾਰ ਮੋਰਚਾ ਲਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਉਨ੍ਹਾਂ ਜਿਲ੍ਹਾ ਬਰਨਾਲਾ ਦ ਵਰਕਰਾਂ ਦੀਆਂ ਮੰਗਾਂ ਜਿਮੇਂ ਕਿ ਕਾਮਿਆਂ ਦੇ ਅਡੈਟੀ ਕਾਰਡ ਜਾਰੀ ਕਰਨ ਕਿਰਤ ਕਨੂੰਨ ਦੀਆਂ ਹਦਾਇਤਾਂ ਜਾਰੀ ਕਰਕੇ ਵਰਕਰਾਂ ਨੂੰ ਤਜਰਬੇ ਦੇ ਅਧਾਰਿਤ ਤਨਖਾਹਾਂ ਜਾਰੀ ਕਰਨ ਜਿਲ੍ਹਾ ਬਰਨਾਲਾ ਦੇ ਆਗੂਆਂ ਦੀ ਮੀਟਿੰਗ ਕੀਤੀ ਗਈ।ਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਸਿਖਰਾਂ ਤੱਕ ਪਹਿਚਾਣ ਲਈ ਸੂਬੇ ਭਰ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ।ਸੰਘਰਸ਼ ਵਿੱਚ ਪਰਿਵਾਰਾਂ ਤੇ ਬਚਿਆਂ ਦੀ ਵੱਡੀ ਸਮੂਲੀਅਤ ਹੋਵੇਗੀ।ਉਨ੍ਹਾਂ ਕਿਹਾ ਮੰਗਾਂ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਜਥੇਬੰਦੀ ਦੇ ਆਗੂ ਹਰ ਕੁਰਬਾਨੀ ਦੇਣ ਲਈ ਤਿਆਰ ਹਨ।ਜਿਸ ਦੀ ਪੂਰੀ ਜੁਮੇਵਾਰੀ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਦੀ ਹੋਵੇਗੀ।