ਬਠਿੰਡਾ ਦੇ ਰਹਿਣ ਵਾਲੇ ਗੱਭਰੂ ਸੰਨੀ ਹਿੰਦੁਸਤਾਨੀ ਨੇ ਇੰਡੀਅਨ ਆਈਡਲ ਗਿਆਰਾਂ ਦੀ ਟਰਾਫ਼ੀ ਅਤੇ ਪੱਚੀ ਲੱਖ ਰੁਪਏ ਦਾ ਇਨਾਮ ਜਿੱਤ ਲਿਆ ਹੈ। ਸ਼ੋਅ ਵਿੱਚ ਜੇਤੂ ਰਹੇ ਸੰਨੀ ਨੂੰ 25 ਲੱਖ ਰੁਪਏ ਦੇ ਨਾਲ਼ -੨ ਗੱਡੀ ਅਤੇ ਟੀ-ਸੀਰੀਜ਼ ਮਿਊਜ਼ਿਕ ਕੰਪਨੀ ਨਾਲ ਗਾਉਣ ਦਾ ਮੌਕਾ ਵੀ ਮਿਲੇਗਾ।ਜਾਣਕਾਰੀ ਅਨੁਸਾਰ ਸੰਨੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਸੰਨੀ ਖੁਦ ਜੁੱਤੀਆਂ ਪਾਲਿਸ਼ ਕਰਦਾ ਸੀ ਅਤੇ ਉਸ ਦੀ ਮਾਂ ਗੁਬਾਰੇ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਸਨ। ਦੂਜੇ ਨੰਬਰ ‘ਤੇ ਮਹਾਰਾਸ਼ਟਰ ਦੇ ਰੋਹਿਤ ਰਾਉਤ ਰਹੇ ਅਤੇ ਚੌਥਾ ਸਥਾਨ ਹਾਸਲ ਕੀਤਾ ਅੰਮ੍ਰਿਤਸਰ ਦੇ ਰਿਧਮ ਕਲਿਆਣ ਨੇ ਕੀਤਾ ਹੈ।
ਜਾਣਕਾਰੀ ਮੁਤਾਬਕ ਸੰਨੀ ਦੀ ਕਲਾ ਨੂੰ ਦੇਖ਼ਦੇ ਹੋਏ ਤਿੰਨ ਸੰਗੀਤਕਾਰਾਂ ਨੇ ਉਨ੍ਹਾਂ ਨੂੰ ਕਰਾਰਬੱਧ ਕਰ ਲਿਆ ਹੈ। ਇਨ੍ਹਾਂ ਸੰਗੀਤਕਾਰਾਂ ਵਿੱਚ ਸ਼ਾਮਲ ਹਨ— ਹਿਮੇਸ਼ ਰੇਸ਼ਮੀਆ, ਅਮਿਤ ਕੁਮਾਰ ਅਤੇ ਸ਼ਮੀਰ ਟੰਡਨ।

ਰਿਧਮ ਕਲਿਆਣ ਜੋ ਕਿ ਅੰਮ੍ਰਿਤਸਰ ਦੇ ਇੱਕ ਨਿਮਨ ਮੱਧ-ਵਰਗੀ ਪਰਿਵਾਰ ਨਾਲ ਸੰਬੰਧਿਤ ਹਨ। ਉਸ ਦੇ ਪਿਤਾ ਸਰਕਾਰੀ ਮੁਲਾਜ਼ਮ ਹਨ ਤੇ ਮਾਂ ਇੱਕ ਘਰੇਲੂ ਸੁਆਣੀ ਹਨ। ਰਿਧਮ ਆਪਣਾ ਜਲਵਾ ਇੱਕ ਬਾਲ ਕਲਾਕਾਰ ਵਜੋਂ ਸਾਰੇ ਗਾਮਾ ਪਾ ਲਿਟਲ ਚੈਂਪਸ ਦੇ ਪੰਜਵੇਂ ਸੀਜ਼ਨ ਵਿੱਚ ਵੀ ਦਿਖਾ ਚੁੱਕੇ ਹਨ।