ਕੇਂਦਰੀ ਜੇਲ੍ਹ ਬਠਿੰਡਾ ‘ਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਵਿਚਕਾਰ ਖੂਨੀ ਝੜਪ ਹੋ ਗਈ ਜਿਸ ਨੇ ਸੁਰੱਖਿਆ ਪ੍ਰਬੰਧਾਂ ‘ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ ।ਪਹਿਲਾਂ ਇਨ੍ਹਾਂ ਦੋਹਾਂ ਗਰੁੱਪਾਂ ਵਿਚਾਲੇ ਸ਼ਨੀਵਾਰ ਨੂੰ ਵੀ ਲੜਾਈ ਹੋਈ ਸੀ ਪਰ ਉਸ ਵੇਲੇ ਜੇਲ੍ਹ ਪ੍ਰਸ਼ਾਸਨ ਨੇ ਟਿਕਾ ਕਰਾ ਦਿੱਤਾ ਸੀ ।ਇਸ ਇਸ ਮੌਕੇ ਕੈਦੀ ਗੁਰਵਿੰਦਰ ਦਾ ਸਿਰ ਕੈਦੀ ਮੰਗਲ ਨੇ ਪਾੜ ਦਿੱਤਾ ਸੀ । ਉਸ ਮਗਰੋਂ ਦੁਬਾਰਾ ਹੋਈ ਝੜਪ ਵਿੱਚ ਛੇ ਬੰਦੀ ਗੰਭੀਰ ਰੂਪ ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਚ ਦਾਖ਼ਲ ਕਰਵਾਇਆ ਗਿਆ।

ਜੇਲ੍ਹ ਪ੍ਰਸ਼ਾਸਨ ਨੇ ਲੜਾਈ ਦੀ ਸੂਚਨਾ ਥਾਣਾ ਕੈਂਟ ਦੀ ਪੁਲਿਸ ਨੂੰ ਦੇ ਦਿੱਤੀ ਹੈ। ਜ਼ਖ਼ਮੀਆਂ ਦੀ ਪਛਾਣ ਪ੍ਰਵੀਨ ਸਿੰਘ ਵਾਸੀ ਬਰੇਟਾ ਮੰਡੀ, ਗੁਰਮੀਤ ਸਿੰਘ ਵਾਸੀ ਬੁਰਜ ਮਹਿਮਾ, ਕਰਮਜੀਤ ਸਿੰਘ ਵਾਸੀ ਮੱਖੂ, ਪਰਵਿੰਦਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ, ਮੰਜੂ ਸਿੰਘ ਵਾਸੀ ਧੋਬੀਆਣਾ ਬਸਤੀ, ਰਣਵੀਰ ਸਿੰਘ ਵਾਸੀ ਖੇਤਾ ਸਿੰਘ ਬਸਤੀ ਵਜੋਂ ਹੋਈ ਹੈ।

ਕਰਮਜੀਤ ਸਿੰਘ ਕਤਲ ਦੇ ਮਾਮਲੇ ਚ ਜੇਲ ਵਿਚ ਬੰਦ ਹੈ। ਪਰਵਿੰਦਰ ਸਿੰਘ, ਮੰਜੂ ਸਿੰਘ ਇਰਾਦਾ ਕਤਲ ਦੇ ਦੋਸ਼ ਹਨ। ਰਣਵੀਰ ਸਿੰਘ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ ਵਿਚ ਬੰਦ ਹੈ। ਸਿਵਲ ਹਸਪਤਾਲ ਦੇ ਡਾਕਟਰ ਗੁਰਜੀਵਨ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੇ ਜ਼ਖ਼ਮੀਆਂ ਨੂੰ ਉਨ੍ਹਾਂ ਕੋਲ ਇਲਾਜ ਲਈ ਲਿਆ ਸੀ ਪਰ ਕਿਸੇ ਦੇ ਗੰਭੀਰ ਸੱਟ ਨਹੀਂ ਲੱਗੀ ਹੈ ।ਥਾਣਾ ਕੈਂਟ ਦੀ ਪੁਲਿਸ ਨੇ ਜੇਲ ਪ੍ਰਸ਼ਾਸ਼ਨ ਦੀ ਸ਼ਿਕਾਇਤ ‘ਤੇ ਝਗੜਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।