(ਪਾਰਸ ਨਈਅਰ)

ਬਜਰੰਗ ਦਲ ਨੂਰਮਹਿਲ ਵਲੋਂ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਸਮਰਪਿਤ ਖੂਨਦਾਨ ਕੈਂਪ ਡੇਰਾ ਸੰਤ ਸਾਧੂ ਰਾਮ ਨੂਰਮਹਿਲ ਦੇ ਗੱਦੀਨਸ਼ੀਨ ਸੰਤ ਕਰਮ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ 3 ਨਵੰਬਰ 2019 ਦਿਨ ਐਤਵਾਰ ਨੂੰ ਨਵੇਂ ਬੱਸ ਅੱਡੇ ਦੀ ਬੈਕ ਸਾਈਡ ਸਥਿੱਤ ਮੰਦਿਰ ਪਰਸ਼ੂਰਾਮ ਨੂਰਮਹਿਲ ਵਿਖੇ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵਿਨੈ ਨਈਅਰ ਅਤੇ ਮਨੀ ਸ਼ਰਮਾ ਨੇ ਦੱਸਿਆ ਕਿ ਮੁੱਖ ਮਹਿਮਾਨ ਬਜਰੰਗ ਦਲ ਪੰਜਾਬ ਪ੍ਰਧਾਨ ਸ਼੍ਰੀ ਅਸ਼ੀਸ਼ ਬੋਨੀ ਜੀ ਅਤੇ ਹਲਕਾ ਵਿਧਾਇਕ ਨਕੋਦਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਹੋਣਗੇ। ਪਰਮਾਤਮਾ ਕੋਲ ਪ੍ਰਾਰਥਨਾ ਕਰ ਸ਼ਮਾ ਰੋਸ਼ਨ ਉਪਰੰਤ ਕੈੰਪ ਆਰੰਭ ਹੋਵੇਗਾ। ਕੈੰਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ। ਡਾਕਟਰੀ ਟੀਮ ਜੌਹਲ ਹਸਪਤਾਲ ਜਲੰਧਰ ਤੋਂ ਪਹੁੰਚੇਗੀ। ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

All Details About The Camp.