ਨੂਰਮਹਿਲ

ਗਾਇਕ ਅਤੇ ਗੀਤਕਾਰ ਪ੍ਰੀਤ ਪਾਲ ਦੀ ਸੁਰੀਲੀ ਆਵਾਜ਼ ‘ਚ ਸਿੰਗਲ ਟਰੈਕ ‘ਫੋਟੋਆਂ’ 9 ਅਕਤੂਬਰ ਨੂੰ ਮੇਲਵਿਕ ਰਿਕਾਰਡ ਯੂ-ਟਯੂਬ ਚੈਨਲ ਉੱਪਰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਉਕਤ ਗਾਇਕਾ ਅਤੇ ਉਸ ਦੀ ਟੀਮ ਵਲੋਂ ਅੱਜ ਸਹੀਦ ਭਗਤ ਸਿੰਘ ਯੂਨਿਟ ਨੂਰਮਹਿਲ ਅਤੇ ਕੇ ਨਾਈਨ ਨਿਊਜ਼ ਪੰਜਾਬ ਦੇ ਸਹਿਜੋਗ ਨਾਲ ਸਿੰਗਲ ਟਰੈਕ ਦਾ ਪੋਸਟਰ ਜਾਰੀ ਕਰਨ ਸਮੇਂ ਦਿੱਤੀ ਗਈ। ਗਾਇਕਾਂ ਨੇ ਦੱਸਿਆ ਕਿ ਇਹ ਗੀਤ ਅਪਣੇ ਪਿਆਰ ਤੇ ਯਾਦਾਂ ਦੀ ਗੱਲ ਕਰਦਾ ਹੈ ਜਿਸਦੇ ਬੋਲ ਵੀ ਉਨ੍ਹਾਂ ਦੇ ਆਪ ਹੀ ਲਿਖੇ ਹਨ। ਜੋ ਸਰੋਤਿਆਂ ਨੂੰ ਤਾਂ ਪਸੰਦ ਆਏਗਾ ਹੀ ਪਰ ਨਾਲ ਹੀ ਪਿਆਰ ਕਰਨ ਵਾਲਿਆਂ ਨੂੰ ਖਾਸ ਤੌਰ ਤੇ ਆਪਣੇ ਦਿਲ ਦੇ ਨੇੜੇ ਮਹਿਸੂਸ ਹੋਵੇਗਾ। ਉਹਨਾਂ ਦੱਸਿਆ ਕਿ ਇਸ ਗੀਤ ਨੂੰ ਬਿੱਗ ਨਾਇਟ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ। ਹਰਮਨ ਜੌਹਲ ਅੱਤੇ ਅਰਸ਼ ਜੋਸਨ ਦੀ ਪੇਸ਼ਕਸ਼ ਇਹ ਗੀਤ ਮੈਲਵਿਕ ਰਿਕਾਰਡ ਤੇ 9 ਤਰੀਕ ਨੂੰ ਸਵੇਰੇ 10 ਵਜੇ ਰਲੀਜ਼ ਕੀਤਾ ਜਾ ਰਿਹਾ ਹੈ। ਪ੍ਰੀਤ ਪਾਲ ਨੇ ਇਸ ਗੀਤ ਨੂੰ ਤਿਆਰ ਕਰਨ ਵਿਚ ਸਹਿਯੋਗ ਲਈ ਉਸਤਾਦ ਕਿਆਦ ਸਿੰਘ ਅਤੇ ਤਰਨਵੀਰ ਸਿੰਘ ਤੱਗੜ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ।ਇਸ ਮੌਕੇ ਬੋਲਦਿਆਂ ਸ਼ਹੀਦ ਭਗਤ ਸਿੰਘ ਯੂਨਿਟ ਦੇ ਵਾਈਸ ਚੇਅਰਮੈਨ ਰਾਜ ਬਹਾਦੁਰ ਸੰਧੀਰ ਜੀ , ਮੈਂਬਰ ਕਸ਼ਮੀਰ ਸਿੰਘ ਅਤੇ ਮੀਰ ਮਿਊਜ਼ਿਕ ਅਕੈਡਮੀ ਮਾਲਕ ਸ੍ਰੀ ਕੀਆਦ ਸਿੰਘ ਵੱਲੋ ਉਨ੍ਹਾਂ ਦੇ ਨਾਲ ਆਏ ਗਾਇਕ ਮੰਨੀ ਸੰਘੇੜਾ ਨੇ ਇਸ ਗਾਣੇ ਨਾਲ ਜੁੜੇ ਸਭ ਲੋਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

ਕੇ ਨਾਈਨ ਨਿਊਜ਼ ਪੰਜਾਬ ਦੀ ਖਾਸ ਖਬਰ