ਨੂਰਮਹਿਲ 5 ਅਪ੍ਰੈਲ ( ਨਰਿੰਦਰ ਭੰਡਾਲ, ਜਸਵੀਰ ਸਿੰਘ ) ਫੂਡ ਸਪਲਾਈ ਇੰਸਪੈਕਟਰ ਵਲੋਂ ਛਾਪੇਮਾਰੀ ਕਰਕੇ ਦੋ ਵਿਅਕਤੀ ਕਾਬੂ ਕਰਨ ਦਾ ਸਮਾਚਾਰ ਮਿਲਾ ਹੈ। ਪਰਗਣ ਸਿੰਘ ਨਾਇਬ ਤਹਿਸੀਲਦਾਰ ਨੂਰਮਹਿਲ ਅਤੇ ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਨੇ ਦੱਸਿਆ ਹੈ ਕਿ ਦਾਣਾ ਮੰਡੀ ਨੂਰਮਹਿਲ ਵਿਖੇ ਫ਼ੂਡ ਸਪਲਾਈ ਇੰਸਪੈਕਟਰ ਮਨਿੰਦਰਪਾਲ ਅਤੇ ਰਮੇਸ਼ ਭੱਟੀ ਇੰਸਪੈਕਟਰ ਨਾਪਤੋਲ ਵਿਭਾਗ ਜਲੰਧਰ ਵਲੋਂ ਗੁਪਤ ਸੂਚਨਾ ਮਿਲਣ ਦੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮਹਿੰਦਰ ਪਾਲ ( ਲਵਲੂ ) ਅਤੇ ਬਰਕਤ ਰਾਮ ਹੋਲਸੇਲ ਕਰਿਆਨਾ ਵਪਾਰੀ ਦੇ ਸਟੋਰ “ਚ ਕਮੀਆਂ ਪਾਈਆਂ ਜਾਣ ਕਾਰਣ ਮੌਕੇ “ਤੇ ਹੀ 19 ਹਜ਼ਾਰ ਰੁਪਏ ਜੁਰਮਾਨਾ ਅਤੇ ਥਾਣਾ ਨੂਰਮਹਿਲ ਪੁਲਿਸ ਧਾਰਾ 188 ਦੇ ਤਹਿਤ ਦੋ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ਼ ਕੀਤਾ ਗਿਆ।