ਫਗਵਾੜਾ ( ਡਾ ਰਮਨ / ਅਜੇ ਕੋਛੜ)

ਪ੍ਰਸਿੱਧ ਫੁੱਟਬਾਲ ਖਿਡਾਰੀ ਅਤੇ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕੋਚ ਸੁਖਵਿੰਦਰ ਸਿੰਘ ਸੁੱਖੀ ਨੂੰ ਅੱਜ ੲਿੱਥੇ ੲਿੰਟਰਨੈਸ਼ਨਲ ਸਪੋਰਟਸ ਐਸੋਸ਼ੀਏਸ਼ਨ ਵੱਲੋਂ ਜੀਵਨ ਭਰ ਦੀਆ ਪ੍ਰਾਪਤੀਆਂ ਅਵਾਰਡ (ਲਾਈਫਟਾਈਮ ਅਚੀਵਮੈਟ ਅਵਾਰਡ) ਨਾਲ ਸਨਮਾਨਿਤ ਕੀਤਾ ਗਿਆ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਹੇਠ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਕੋਚ ਸੁੱਖੀ ਨੂੰ ੲਿੱਕ ਟਰੋਫੀ-ਸਾਲ ਅਤੇ ਸਾਈਟੇਸ਼ਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਅਸੋਸੀਏਸਨ ਦੇ ਅਹੁਦੇਦਾਰਾਂ ਤੋਂ ੲਿਲਾਵਾ ਹੋਰ ਖੇਡ ਪ੍ਰੇਮੀ ਵੀ ਹਾਜ਼ਿਰ। ਸੁਖਵਿੰਦਰ ਸਿੰਘ ਸੁੱਖੀ ਜਿੱਥੇ ਅੰਤਰਰਾਸ਼ਟਰੀ ਪੱਧਰ ਤੇ ਫੁੱਟਬਾਲ ਖਿਡਾਰੀ ਰਹੇ ਹਨ ਉੱਥੇ ਉਹ ਜੇ ਸੀ ਟੀ ਦੀ ਫੁਟਬਾਲ ਟੀਮ ਅਤੇ ਨੈਸ਼ਨਲ ਫੁੱਟਬਾਲ ਟੀਮ ਦੇ ਕੋਚ ਰਹੇ ਹਨ ਉਨ੍ਹਾਂ ਨੂੰ ਸਰਵੋਤਮ ਕੋਚ ਦਾ ਖਿਤਾਬ ਵੀ ਮਿਲ ਚੁੱਕਾ ਹੈ ਉਨ੍ਹਾਂ ਦੀ ਦੇਖ-ਰੇਖ ਵਿੱਚ ਅਨੇਕਾਂ ਨਾਮਵਰ ਫੁੱਟਬਾਲ ਖਿਡਾਰੀ ਜਿਨ੍ਹਾਂ ਵਿੱਚ ਦੀਪਕ ਮੰਡਲ, ਬਾਈਚਿੰਗ ਭੁੱਟੀਆ , ਵਿੱਜਿਆਨ , ਜ਼ੋ ਪਾਲ ਅਚੇਰੀ , ਸੁਨੀਲ ਸ਼ਤੇਰੀ , (ਸਾਰੇ ਅਰਜੁਨ ਐਵਾਰਡੀ) ਸ਼ਾਮਿਲ ਹਨ , ਟ੍ਰੈਨ ਹੋੲੇ ੲਿਨ੍ਹਾਂ ਵਿਚੋਂ ਭਾਟੀਆ ਅਤੇ ਸ਼ਰੇਤੀ ਨੂੰ ਬਾਅਦ ਵਿਚ ਪਦਮ ਸ਼੍ਰੀ ਐਵਾਰਡ ਵੀ ਮਿਲਿਆ ਸੁੱਖੀ ਦੀ ਕੋਚਿੰਗ ਦੋਰਾਨ ਟੀਮ ਨੇ ਸੈਫ਼ ਫੁੱਟਬਾਲ ਚੈਂਪੀਅਨਸ਼ਿਪ, ਫੈਡਰੇਸ਼ਨ ਕੱਪ, ਆਈ ਐਫ ਏ ਸ਼ੀਲਡ, ਡੁਰੈਡ ਕੱਪ , ਰੋਵਰਜ਼ ਕੱਪ ਵਰਗੇ ਬਕਾਰੀ ਫੁੱਟਬਾਲ ਮੁਕਾਬਲੇ ਜਿੱਤੇ ਹੋਰ ਤਾ ਹੋਰ2001ਵਿੱਚ ਯੂ ੲੇ ਈ ਨੂੰ ਵੀ ਜਿੱਤਿਆ ਸੁੱਖੀ ਹੁਣ ਪਰਿਵਾਰ ਸਮੇਤ ਕੈਨੇਡਾ ਸ਼ਿਫਟ ਹੋ ਰਿਹਾ ਹੈ ਇਸ ਸਨਮਾਣ ਸਮਾਗਮ ਵਿੱਚ ਹੋਰਣਾ ਤੋਂ ੲਿਲਾਵਾ ਕੋਚ ਪ੍ਰੋ ਸੀਤਲ ਸਿੰਘ , ਪੋ੍ ਜੇ ਅੈਸ। ਗੰਡਮ , ਪੋ੍ ਬਲਰਾਮ ਵੈਦ , ਸੁਰਿੰਦਰ ਸਿੰਘ , ਵਰਿੰਦਰਜੀਤ ਪ੍ਰਮਾਰ , ਦਵਿੰਦਰ ਸਿੰਘ ਸ਼ੇਰਗਿੱਲ , ਤੋਂ ੲਿਲਾਵਾ ਸਤਨਾਮ ਸਿੰਘ ਮੋਜੂਦ ਸਨ