(ਗੁਰਮੀਤ ਸਿੰਘ ਟਿੰਕੂ)
ਬੀਬੀ ਗੁਰਮੀਤ ਕੋਰ ਪਿੰਡ ਨਵਾਂ ਖੈਰਾ ਬੇਟ (ਫਿਲੋਰ )ਜੋ ਆਪਣੀ ਦੋ ਬੱਚਿਆਂ ਬੇਟੀ ਅਤੇ ਛੋਟੇ ਪੁੱਤਰ ਸਣੇ ਇਸ ਘਰ ਚ ਰਹਿੰਦੇ ਹਨ ਘਰ ਚ ਕਮਾਉਣ ਵਾਲਾ ਕੋਈ ਵੀ ਆਦਮੀ ਨਹੀਂ ਹੈ
ਇਨ੍ਹਾਂ ਦੇ ਮਕਾਨ ਦੀ ਛੱਤ ਹੜ੍ਹਾਂ ਕਾਰਨ ਡਿੱਗ ਪਈ ਸੀ ,ਘਰ ਚ ਪਿਆ ਬਹੁਤਾ ਸਾਮਾਨ ਵੀ ਨੁਕਸਾਨਿਆ ਗਿਆ , ਛੱਤ ਪੈਣ ਤੋਂ ਬਾਅਦ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਘਰੋਂ ਤੇ ਆਪ ਜੀ ਵੱਲੋਂ ਦਿੱਤੇ ਹੋਏ ਦਸਵੰਧ ਵਿੱਚੋਂ ਇਨ੍ਹਾਂ ਦੇ ਘਰ ਦੀ ਮੁਰੰਮਤ ਅਤੇ ਬਾਕੀ ਕੰਮ ਜਿਵੇਂ ਕਿ ਘਰ ਚ ਕੰਮ ਆਉਣ ਵਾਲਾ ਲੋੜੀਂਦਾ ਸਮਾਨ ਬੈੱਡ ਬਿਸਤਰੇ ,ਬਿਜਲੀ ਦੀ ਫਿਟਿੰਗ ,ਪੱਖੇ ਲਾਈਟਾਂ ,ਦਰਵਾਜ਼ੇ ਲਵਾਉਣ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ” ਕਿਰਤ ਵੰਡੋ ਲਹਿਰ ਤਹਿਤ ” ਇਨ੍ਹਾਂ ਦੀ ਬੇਟੀ ਜੋ ਕਿ ਸਿਲਾਈ ਦਾ ਕੰਮ ਜਾਣਦੀ ਹੈ ਨੂੰ ਸਿਲਾਈ ਮਸ਼ੀਨ ਵੀ ਮਦਦ ਦੇ ਤੌਰ ਤੇ ਭੇਟ ਕੀਤੀ ਜਾਵੇਗੀ।