ਸ਼ਾਹਕੋਟ ਮਲਸੀਆ (ਸਾਹਬੀ ਦਾਸੀਕੇ)

ਕੋਰੋਨਾ ਦੇ ਕਾਰਣ ਸਮਾਜਿਕ ਦੂਰੀ ਰੱਖਣ ਅਤੇ ਮਾਸਕ ਲਗਾ ਕੇ ਘਰੋਂ ਬਾਹਰ ਨਿਕਲਣ ਦੇ ਨਾਲ-ਨਾਲ ਸਾਨੂੰ ਆਪਣੀਆਂ ਆਦਤਾਂ ਵਿੱਚ ਵੀ ਬਦਲਾਵ ਲਿਆਉਣਾ ਹੋਵੇਗਾ। ਬੀਈਈ ਚੰਦਨ ਮਿਸ਼ਰਾ ਨੇ ਦੱਸਿਆਂ ਕਿ ਜਦੋਂ ਵੀ ਅਸੀਂ ਬਜ਼ਾਰ ਤੋਂ ਸਮਾਨ ਲੈਣ ਜਾਈਏ, ਤਾਂ ਰੇਹੜੀ ਜਾਂ ਕਿਸੇ ਵੀ ਦੁਕਾਨ ਤੇ ਆਪਣੇ ਹੱਥਾਂ ਨਾਲ ਕੋਈ ਸਮਾਨ ਨੂੰ ਛੂਈਏ, ਸਗੋਂ ਦੁਕਾਨਦਾਰ ਨੂੰ ਹੀ ਸਮਾਨ ਚੁਣਨ ਅਤੇ ਥੈਲੇ ਵਿੱਚ ਪਾਉਣ ਦੇ ਲਈ ਕਿਹਾ ਜਾਵੇ। ਇਸਦੇ ਨਾਲ ਸਮਾਨ ਤੇ ਵਾਰ-ਵਾਰ ਲੋਕਾਂ ਦਾ ਹੱਥ ਨਹੀਂ ਲੱਗੇਗਾ ਅਤੇ ਵਾਇਰਸ ਦਾ ਖਤਰਾ ਘੱਟ ਹੋਵੇਗਾ। ਨਾਲ ਹੀ ਭੁਗਤਾਨ ਦੇ ਲਈ ਮੋਬਾਇਲ ਵਾਲੇਟ ਜਾਂ ਆਨਲਾਇਨ ਭੁਗਤਾਨ ਨੂੰ ਤਰਜੀਹ ਦਿੱਤੀ ਜਾਵੇ।ਇਸੇ ਤਰ੍ਹਾਂ ਕੂੜਾ ਇਕੱਠ ਕਰਨ ਆਏ ਨਿਗਮ ਕਰਮਚਾਰੀ ਦੀ ਰੇਹੜੀ ਤੇ ਆਪ ਕੂੜੇ ਦੀ ਬਾਲਟੀ ਪਲਟ ਦਿੱਤੀ ਜਾਵੇ। ਘਰ-ਘਰ ਕੂੜਾ ਇਕੱਠਾ ਕਰ ਰਹੇ ਕਰਮਚਾਰੀ ਦੇ ਹੱਥ ਅਕਸਰ ਗੰਦੇ ਹੁੰਦੇ ਹਨ ਅਤੇ ਤੁਹਾਡੀ ਇਸ ਆਦਤ ਦੇ ਨਾਲ ਤੁਹਾਡੀ ਬਾਲਟੀ ਵਿੱਚ ਕਿਸੇ ਬਾਹਰਲੇ ਵਿਅਕਤੀ ਦਾ ਹੱਥ ਨਹੀਂ ਲੱਗੇਗਾ।