* ਨਕੋਦਰ ਰੋਡ ਦੇ ਫੋਰਲੇਨ ਹੋਣ ਨਾਲ ਮਿਲੇਗੀ ਵੱਡੀ ਰਾਹਤ
ਫਗਵਾੜਾ (ਡਾ ਰਮਨ ) ਕੇਂਦਰ ਦੀ ਮੋਦੀ ਸਰਕਾਰ ਵਲੋਂ ਫਗਵਾੜਾ-ਨਕੋਦਰ ਰੋਡ ਨੂੰ 15.72 ਕਰੋੜ ਰੁਪਏ ਦੀ ਲਾਗਤ ਨਾਲ ਫੋਰ ਲੇਨ ਕੀਤੇ ਜਾਣ ਦੇ ਪ੍ਰੋਜੈਕਟ ਨੂੰ ਮੰਨਜੂਰੀ ਦੇਣ ਦਾ ਸਵਾਗਤ ਕਰਦਿਆਂ ਮੰਡਲ ਭਾਜਪਾ ਫਗਵਾੜਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਕੇਂਦਰੀ ਇੰਡਸਟ੍ਰੀਅਲ ਅਤੇ ਵਪਾਰ ਵਿਭਾਗ ਦੇ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਅਣਥਕ ਉਪਰਾਲੇ ਸਦਕਾ ਹੀ ਇਸ ਸੜਕ ਦਾ ਸੁਧਾਰ ਹੋਣ ਜਾ ਰਿਹਾ ਹੈ ਜਿਸ ਦੇ ਲਈ ਸਮੂਹ ਫਗਵਾੜਾ ਵਾਸੀ ਅਤੇ ਇਸ ਸੜਕ ਤੋਂ ਰੋਜਾਨਾ ਦਰਬਾਰ ਬਾਬਾ ਮੁਰਾਦ ਸ਼ਾਹ ਵਿਖੇ ਨਤਮਸਤਕ ਹੋਣ ਲਈ ਜਾਣ ਵਾਲੀਆਂ ਸੰਗਤਾਂ ਤੇ ਹੋਰ ਰਾਹਗੀਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਧੰਨਵਾਦੀ ਹਨ। ਉਹਨਾਂ ਕਿਹਾ ਕਿ ਨਕੋਦਰ ਰੋਡ ਦੀ ਹਾਲਤ ਲੰਬੇ ਸਮੇਂ ਤੋਂ ਬਹੁਤ ਹੀ ਤਰਸਯੋਗ ਬਣੀ ਹੋਈ ਸੀ। ਇੱਥੇ ਅਕਸਰ ਸੜਕ ਹਾਦਸੇ ਵਾਪਰਦੇ ਸਨ ਅਤੇ ਲੋਕਾਂ ਦੀ ਜਿੰਦਗੀ ਖਤਰੇ ਵਿਚ ਰਹਿੰਦੀ ਸੀ ਪਰ ਹੁਣ ਜਲਦੀ ਹੀ ਏਕਤਾ ਰਿਜੋਰਟ ਤਕ ਸੜਕ ਦੇ ਫੋਰਲੇਨ ਹੋਣ ਅਤੇ ਉੱਸ ਤੋਂ ਅੱਗੇ ਹਲਕਾ ਵਿਧਾਨਸਭਾ ਫਗਵਾੜਾ ਦੇ ਆਖਰੀ ਪਿੰਡ ਦਰਵੇਸ਼ ਤੱਕ ਸੜਕ ਦੀ ਚੌੜਾਈ ਕਰੀਬ 11 ਫੁਟ ਵਧਾਏ ਜਾਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪੱਮਾ ਚਾਚੋਕੀ ਨੇ ਕਿਹਾ ਕਿ ਸੋਮ ਪ੍ਰਕਾਸ਼ ਕੈਂਥ ਜਦੋਂ ਫਗਵਾੜਾ ਤੋਂ ਵਿਧਾਇਕ ਸਨ ਉਸ ਸਮੇਂ ਵੀ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਹੁਣ ਜਦਕਿ ਲੋਕਾਂ ਦੇ ਪਿਆਰ ਸਦਕਾ ਕੇਂਦਰ ਵਿਚ ਮੰਤਰੀ ਦੇ ਅਹੁਦੇ ਪਰ ਵਿਰਾਜਮਾਨ ਹਨ ਤਾਂ ਵੀ ਆਪਣੇ ਗ੍ਰਹਿ ਨਗਰ ਫਗਵਾੜਾ ਦਾ ਪੂਰਾ ਖਿਆਲ ਰੱਖਦੇ ਹਨ ਅਤੇ ਸ਼ਹਿਰ ਦੀ ਤਰੱਕੀ ਦਾ ਹਰ ਸੰਭਵ ਉਪਰਾਲਾ ਕਰਦੇ ਹਨ। ਉਹਨਾਂ ਕਿਹਾ ਕਿ ਸੋਮ ਪ੍ਰਕਾਸ਼ ਦੀ ਬਦੌਲਤ ਹੀ ਜੀ.ਟੀ. ਰੋਡ ਦਾ ਫਲਾਈ ਓਵਰ ਜੋ ਰਾਜਨੀਤੀ ਦਾ ਕਾਫੀ ਸਾਲਾਂ ਤੱਕ ਅਖਾੜਾ ਬਣਿਆ ਰਿਹਾ ਹੁਣ ਜਨਤਾ ਨੂੰ ਸਮਰਪਿਤ ਕੀਤਾ ਜਾ ਚੁੱਕਾ ਹੈ। ਸ਼ਹਿਰ ਵਿਚ ਮਲਟੀ ਸਟੋਰੀ ਪਾਰਕਿੰਗ ਦੀ ਸਥਾਪਨਾ ਹੋਵੇ ਜਾਂ ਆਡੀਟੋਰੀਅਮ ਦੀ ਉਸਾਰੀ ਇਨ•ਾਂ ਲਈ ਸੋਮ ਪ੍ਰਕਾਸ਼ ਕੈਂਥ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸ਼ਹਿਰ ਵਾਸੀਆਂ ਦੀ ਹਰ ਸਮੱਸਿਆ ਨੂੰ ਹਲ ਕਰਵਾਉਣ ਲਈ ਉਹ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਦੌਰਾਨ ਉਨ•ਾਂ ਨਕੋਦਰ ਰੋਡ ਦੇ ਪ੍ਰੋਜੈਕਟ ਨੂੰ ਮੰਨਜੂਰੀ ਦੇਣ ਲਈ ਕੇਂਦਰੀ ਮੰਤਰੀ ਨਿਤੀਨ ਗਡਕਰੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਦੇ ਨਾਲ ਮੰਡਲ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ, ਮੰਡਲ ਸਕੱਤਰ ਰੀਨਾ ਖੋਸਲਾ, ਚਰਣਜੀਤ ਸਿੰਘ ਅਤੇ ਬੋਬੀ ਅਰੋੜਾ ਵੀ ਮੌਜੂਦ ਸਨ।