Monu Sarvate –

ਮਾਨਯੋਗ ਸ਼੍ਰੀ ਸਤਿੰਦਰ ਸਿੰਘ PSS ਸੀਨੀਅਰ ਪੁਲੀਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ਼੍ਰੀ ਮਨਦੀਪ ਸਿੰਘ PSS ਪੁਲੀਸ ਕਪਤਾਨ ਅਤੇ ਸ਼੍ਰੀ ਮਨਜੀਤ ਸਿੰਘ PSS ਉਪ ਪੁਲੀਸ ਕਪਤਾਨ ਸਭ ਡਿਵਿਜ਼ਨ ਫਗਵਾੜਾ ਜੀ ਦੀ ਜੋਗ ਅਗਵਾਈ ਵਿਚ ਇੰਸਪੈਕਟਰ ਉਂਕਾਰ ਸਿੰਘ ਮੁੱਖ ਅਫ਼ਸਰ ਥਾਣਾ ਸਤਨਾਮਪੁਰਾ ਵਲੋ ਨਸ਼ਿਆ ਅਤੇ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਅਧੀਨ ਥਾਣਾ ਸਤਨਾਮਪੁਰਾ ਦੀ ਪੁਲੀਸ ਪਾਰਟੀ ਵਲੋ ਸਪੈਸ਼ਲ ਨਾਕੇ ਬੰਦੀ ਕਰਕੇ ਮੁਹੱਲਾ ਪਹਿਚਾਣ ਫਗਵਾੜਾ ਵਿੱਚ ਸਮੇਤ ਲੇਡੀ ਫੋਰਸ ਦੇ ਸਰਚ ਅਭਿਆਨ ਕੀਤਾ ਗਿਆ।ਦੌਰਾਨ ਸਪੈਸ਼ਲ ਨਾਕਾ ਬੰਦੀ ਹਰਿੰਦਰ ਸਿੰਘ ਚੌਂਕੀ ਇੰਚਾਰਜ LPU ਮਹੇੜੂ ਦੀ ਪੁਲੀਸ ਪਾਰਟੀ ਵਲੋਂ ਕਾਰਵਾਈ ਕਰਦਿਆਂ ਨੇੜੇ ਟੀ-ਪੁਆਇੰਟ ਅਰਦਾਸ ਨਗਰ ਫਗਵਾੜਾ ਤੋਂ ਇੱਕ ਵਿਅਕਤੀ ਅਜੈ ਕੁਮਾਰ ਉਰਫ਼ ਟੋਹਰੀ ਪੁੱਤਰ ਸ਼ਾਮ ਲਾਲ ਵਾਸੀ ਮਹੱਲਾ ਪਹਿਚਾਣ ਨਗਰ ਸਤਨਾਮਪੁਰਾ ਫਗਵਾੜਾ ਨੂੰ ਕਾਬੂ ਕਰਕੇ ਉਸ ਪਾਸੋਂ 53 ਗ੍ਰਾਮ ਨਸ਼ੀਲਾ  ਪਦਾਰਥ ਬ੍ਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 118 ਮਿਤੀ 11-08-2019 ਜੁਰਮ 21/61/85 ਥਾਣਾ ਸਤਨਾਮਪੁਰਾ, ਕਪੂਰਥਲਾ ਦਰਜ ਕਰਕੇ ਦੋਸ਼ੀ ਨੂੰ ਗਿਰਫਤਾਰ ਕੀਤਾ ਗਿਆ ਹੈ।ਦੋਸ਼ੀ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।