ਫਗਵਾੜਾ (ਗੁਰਮੀਤ ਸਿੰਘ ਟਿੰਕੂ) ਨੌਜਵਾਨ ਧਾਰਮਿਕ ਸਮਿਤੀ ਵਲੋ 20ਵਾਂ ਵਿਸ਼ਾਲ ਭਗਵਤੀ ਜਾਗਰਣ ਮੁਹੱਲਾ ਆਹਲੂਵਾਲੀਆ ਖਲਵਾੜਾ ਗੇਟ ਵਿਖੇ ਕਰਵਾਇਆ ਗਿਆ ਜਾਗਰਣ ਵਿਚ ਪੰਜਾਬ ਦੀ ਪ੍ਰਸਿੱਧ ਪਾਰਟੀ ਜਸਵੀਰ ਮਾਹੀ ਐਂਡ ਪਾਰਟੀ ਫਗਵਾੜਾ ਵਾਲਿਆ ਨੇ ਮਹਾਂਮਾਈ ਦਾ ਸੁੰਦਰ ਗੁਣਗਾਨ ਕੀਤਾ। ਲੁੱਧੀਆਨੇ ਤੋਂ ਪਧਾਰੇ ਮਹੰਤ ਸੁਭਾਸ਼ ਨੇ ਗਣੇਸ਼ ਵੰਦਨਾ ਅਤੇ ਮਾਂ ਤਾਰਾ ਰਾਣੀ ਦੀ ਕਥਾ ਸੁਣਾਈ।ਜੈ ਜੈ ਓਮ ਨਾਗੇਸ਼ਵਰ ਧਾਰਮਿਕ ਕੈਸਟੀ ਨੂੰ ਮਿਲੇ ਵਿਸ਼ੇਸ਼ ਸਦੇ ਤੇ ਪ੍ਰਧਾਨ ਗੁਰਮੀਤ ਸਿੰਘ ਟਿੰਕੂ, ਕੁਲਦੀਪ ਵਰਮਾਣੀ,ਸੰਨੀ ਗਾਭਾ,ਰੋਹਿਤ,ਮੋਨੂੰ ਆਦਿ ਨੇ ਸ਼ਿਰਕਤ ਕੀਤੀ।ਨੌਜਵਾਨ ਧਾਰਮਿਕ ਸਮਿਤੀ ਦੇ ਹਰਮੇਲ ਤਲਵਾੜ ਸੰਨੀ,ਰਾਜੂ,ਬਿਲਗਾ,ਰਾਜੂ ਵਧਵਾ,ਹਨੀ,ਅੰਕੁਸ਼,ਪੁਨੀਤ, ਹੈਪੀ,ਗਗਨ, ਪਾਰਸ,ਜਤਿਨ,ਤੀਰਥ,ਸਾਹਿਲ,ਦੀ ਅਣਥੱਕ ਮਿਹਨਤ ਸਦਕਾ ਜਾਗਰਣ ਸਫਲਤਾ ਸ਼ਰਧਾ ਤੇ ਭਗਤੀ ਭਾਵ ਨਾਲ ਸੰਗਤਾ ਦੇ ਸਹਿਯੋਗ ਸਦਕਾ ਸੰਪਨ ਹੋਇਆ।