* ਜੰਗੀ ਪੱਧਰ ਤੇ ਸ਼ੁਰੂ ਕਰਵਾਏ ਜਾ ਰਹੇ ਵਿਕਾਸ ਦੇ ਕੰਮ
ਫਗਵਾੜਾ (ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਜਿਲ•ਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨਾਲ ਆਪਣੇ ਦਫਤਰ ਵਿਖੇ ਮੀਟਿੰਗ ਕੀਤੀ। ਇਸ ਦੌਰਾਨ ਉਨ•ਾਂ ਪਿੰਡਾਂ ਦੇ ਲੋੜੀਂਦੇ ਵਿਕਾਸ ਦਾ ਜਾਇਜਾ ਲੈਣ ਉਪਰੰਤ ਕਿਹਾ ਕਿ ਕੋਵਿਡ-19 ਕੋਰੋਨਾ ਆਫਤ ਕਾਰਨ ਲਾਗੂ ਲਾਕਡਾਉਨ ਕਰਫਿਉ ਵਿਚ ਵਿਕਾਸ ਦੇ ਜੋ ਕੰਮ ਪਿਛਲੇ ਦੋ ਮਹੀਨੇ ਵਿਚ ਠੱਪ ਹੋ ਗਏ ਸਨ ਉਹਨਾਂ ਨੂੰ ਜੰਗੀ ਪੱਧਰ ਤੇ ਸ਼ੁਰੂ ਕਰਵਾਇਆ ਜਾ ਰਿਹਾ ਹੈ। ਸ਼ਹਿਰ ਦੇ ਕਈ ਵਾਰਡਾਂ ਵਿਚ ਅਧੂਰੇ ਵਿਕਾਸ ਦੇ ਕੰਮ ਸ਼ੁਰੂ ਹੋ ਚੁੱਕੇ ਹਨ ਅਤੇ ਪਿੰਡਾਂ ‘ਚ ਵੀ ਜੰਗੀ ਪੱਧਰ ਤੇ ਵਿਕਾਸ ਕਰਵਾਇਆ ਜਾਵੇਗਾ। ਉਹਨਾਂ ਜਿਲ•ਾ ਪਰੀਸ਼ਦ ਮੈਂਬਰ ਮੀਨਾ ਰਾਣੀ ਤੋਂ ਇਲਾਵਾ ਮੀਟਿੰਗ ਵਿਚ ਮੌਜੂਦ ਸਰਪੰਚ ਅੰਮ੍ਰਿਤਪਾਲ ਸਿੰਘ ਰਵੀ ਰਾਵਲਪਿੰਡੀ ਅਤੇ ਦਵਿੰਦਰ ਸਿੰਘ ਸਰਪੰਚ ਰਾਮਪੁਰ ਖਲਿਆਣ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿੰਡਾਂ ‘ਚ ਜੋ ਵੀ ਵਿਕਾਸ ਦੇ ਅਧੂਰੇ ਕੰਮ ਹਨ ਉਨ•ਾਂ ਦਾ ਵੇਰਵਾ ਤਿਆਰ ਕਰਕੇ ਐਸਟੀਮੇਟ ਦੇ ਨਾਲ ਜਮਾ ਕਰਵਾਉਣ ਤਾਂ ਜੋ ਲੋੜੀਂਦੀ ਗ੍ਰਾਂਟ ਦਾ ਪ੍ਰੰਬਧ ਕਰਕੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿ•ਆ ਜਾ ਸਕੇ। ਉਹਨਾਂ ਭਰੋਸਾ ਦਿੱਤਾ ਕਿ ਹਰੇਕ ਪਿੰਡ ਵਿਚ ਵਿਕਾਸ ਕਾਰਜ ਬਿਨਾ ਕਿਸੇ ਪੱਖਪਾਤ ਤੋਂ ਅਤੇ ਪਾਰਟੀ ਬਾਜੀ ਤੋਂ ਉੱਪਰ ਉਠ ਕੇ ਪੂਰੇ ਕਰਵਾਏ ਜਾਣਗੇ। ਵਿਕਾਸ ਦੇ ਕੰਮਾਂ ‘ਚ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਫਗਵਾੜਾ ਦੇ ਸਮੂਹ ਪਿੰਡਾਂ ਦਾ ਸਮੁੱਚਾ ਵਿਕਾਸ ਕਰਵਾਉਣਾ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਬਨਾਉਣ ਉਨ•ਾਂ ਦਾ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਟੀਚਾ ਹੈ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਮਾਰਕਿਟ ਕਮੇਟੀ ਮੈਂਬਰ ਵਿੱਕੀ ਰਾਣੀਪੁਰ ਤੋਂ ਇਲਾਵਾ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਯੂਥ ਕਾਂਗਰਸੀ ਆਗੂ ਕਮਲ ਧਾਲੀਵਾਲ ਅਤੇ ਹਨੀ ਧਾਲੀਵਾਲ ਆਦਿ ਮੋਜੂਦ ਸਨ।